ਅਮਰੀਕਾ : ਹਾਈਵੇਅ ''ਤੇ ਆਉਂਦੇ ਸਮੇਂ 30 ਫੁੱਟ ਦੀਆਂ ਝਾੜੀਆਂ ''ਚ ਫੱਸੀਆਂ ਗੱਡੀਆਂ, ਦੇਖੋ ਤਸਵੀਰਾਂ

Thursday, Jan 02, 2020 - 11:13 PM (IST)

ਅਮਰੀਕਾ : ਹਾਈਵੇਅ ''ਤੇ ਆਉਂਦੇ ਸਮੇਂ 30 ਫੁੱਟ ਦੀਆਂ ਝਾੜੀਆਂ ''ਚ ਫੱਸੀਆਂ ਗੱਡੀਆਂ, ਦੇਖੋ ਤਸਵੀਰਾਂ

ਵਾਸ਼ਿੰਗਟਨ -  ਅਮਰੀਕਾ ਦੇ ਵਾਸ਼ਿੰਗਟਨ ਸੂਬੇ 'ਚ ਨਵੇਂ ਸਾਲ ਦਾ ਜਸ਼ਨ ਮਨਾ ਕੇ ਵਾਪਸ ਆ ਰਹੇ ਕਈ ਲੋਕਾਂ ਦੀਆਂ ਗੱਡੀਆਂ ਮੇਨ ਹਾਈਵੇਅ 'ਤੇ ਆਉਂਦੇ ਸਮੇਂ 30 ਫੁੱਟ ਦੀਆਂ ਸੰਘਣੀਆਂ ਝਾੜੀਆਂ 'ਚ ਫੱਸ ਗਈਆਂ। ਹਾਲਾਂਕਿ 'ਚ ਇਸ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਦੱਸ ਦਈਏ ਕਿ ਇਹ ਘਟਨਾ ਹਾਈਵੇਅ 240 ਬੇਲਟਨ ਕਾਊਂਟੀ ਨੇੜੇ ਯਾਕੀਮਾ ਨੇੜੇ ਵਾਪਰੀ। 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਕਾਰਨ 30 ਮਿੰਟਾਂ ਦੇ ਅੰਦਰ ਰੋਡ 'ਤੇ ਆ ਰਹੀਆਂ ਕਈ ਗੱਡੀਆਂ ਇਨ੍ਹਾਂ ਝਾੜੀਆਂ 'ਚ ਫੱਸ ਗਈਆਂ।

PunjabKesari

ਦੱਸ ਦਈਏ ਕਿ ਇਨ੍ਹਾਂ ਝਾੜੀਆਂ 'ਚ 5 ਗੱਡੀਆਂ ਅਤੇ 1 ਸੈਮੀ ਟਰੱਕ ਫੱਸ ਗਏ ਸੀ। ਜਿਸ ਤੋਂ ਬਾਅਦ ਗੱਡੀ 'ਚ ਸਵਾਰ ਕਿਸੇ ਵਿਅਕਤੀ ਵੱਲੋਂ ਵਾਸ਼ਿੰਗਟਨ ਸਟੇਟ ਪੈਟਰੋਲ ਟਰੂਪਰ ਨੂੰ ਫੋਨ ਕੀਤਾ ਗਿਆ ਅਤੇ ਉਨ੍ਹਾਂ ਨੇ ਆ ਕੇ ਪਹਿਲਾਂ ਝਾੜੀਆਂ ਕਾਰਨ ਹਾਈਵੇਅ ਦੇ ਦੋਹਾਂ ਹਿੱਸਿਆਂ ਨੂੰ 10 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ। ਫਿਰ ਮਸ਼ੀਨਾਂ ਅਤੇ ਆਪਣੇ ਮੁਲਾਜ਼ਮਾਂ ਦੀ ਮਦਦ ਨਾਲ ਇਨ੍ਹਾਂ ਝਾੜੀਆਂ 'ਚੋਂ ਇਨ੍ਹਾਂ 5 ਗੱਡੀਆਂ ਅਤੇ ਟਰੱਕ ਨੂੰ ਬਾਹਰ ਕੱਢਿਆ ਗਿਆ।

PunjabKesari

ਦੱਸ ਦਈਏ ਕਿ ਇਨ੍ਹਾਂ ਝਾੜੀਆਂ ਨੂੰ ਅੰਗ੍ਰੇਜ਼ੀ 'ਚ 'ਟੰਭਲਵੀਡ' ਦਾ ਨਾਂ ਦਿੱਤਾ ਗਿਆ ਅਤੇ ਇਹ ਖਾਸ ਕਰਕੇ ਹਾਵੀਵੇਅ ਨਾਲ ਲੱਗਦੇ ਖੁਲ੍ਹੇ ਖੇਤਰਾਂ 'ਚ ਪਾਈਆਂ ਜਾਂਦੀਆਂ ਹਨ ਅਤੇ ਹੱਲਕੀਆਂ ਹੋਣ ਕਾਰਨ ਤੇਜ਼ ਹਵਾਵਾਂ ਚੱਲਣ 'ਤੇ ਇਕੱਠੀਆਂ ਹੋਣ 'ਤੇ ਹਾਵੀਵੇਅ ਵਿਚਾਲੇ ਆ ਜਾਂਦੀਆਂ ਹਨ, ਜਿਸ ਕਾਰਨ ਕਈ ਹਾਦਸੇ ਹੋ ਜਾਂਦੇ ਹਨ।

PunjabKesari


author

Khushdeep Jassi

Content Editor

Related News