ਕੈਲੀਫੋਰਨੀਆ ਗੁਰਦੁਆਰੇ ਨੇ ਕੋਬੇ ਬ੍ਰਾਇੰਟ ਨੂੰ ਦਿੱਤੀ ਵਿਲੱਖਣ ਸ਼ਰਧਾਂਜਲੀ

02/13/2020 1:24:25 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੇ ਫਰਿਜ਼ਨੋ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਵਿਚ ਸੈਂਕੜੇ ਸਿਖਾਂ ਸ਼ਰਧਾਲੂਆਂ ਨੇ ਮਰਹੂਮ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਇਸ ਦੌਰਾਨ ਸਿੱਖ ਸ਼ਰਧਾਲੂਆਂ ਨੇ ਲੇਕਰਸ ਦੇ ਰੰਗਾਂ ਵਾਲੇ ਬੈਂਗਨੀ ਅਤੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇੱਥੇ ਦੱਸ ਦਈਏ ਕਿ ਬੀਤੇ ਮਹੀਨੇ 26 ਜਨਵਰੀ ਨੂੰ ਕੈਲਾਬਾਸ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਕੋਬੇ ਅਤੇ ਉਹਨਾਂ ਦੀ 13 ਸਾਲਾ ਬੇਟੀ ਗਿਯਾਨਾ ਦੀ ਮੌਤ ਹੋ ਗਈ ਸੀ।ਉਹਨਾਂ ਦੇ ਨਾਲ 9 ਹੋਰ ਲੋਕ ਮਾਰੇ ਗਏ ਸਨ।

ਦੀ ਅਮੇਰਿਕਨ ਬਾਜ਼ਾਰ ਰਿਪੋਰਟ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਪ੍ਰਾਰਥਨਾ ਸਭਾ ਵਿਚ ਪੁਰਸ਼ਾਂ ਅਤੇ ਬੱਚਿਆਂ ਨੇ ਲੇਕਰਸ ਦੀ ਜਰਸੀ ਪਹਿਨੀ ਸੀ। ਕਈ ਔਰਤਾਂ ਨੇ ਬੈਂਗਨੀ ਅਤੇ ਪੀਲੇ ਰੰਗ ਵਿਚ ਰਵਾਇਤੀ ਸਲਵਾਰ ਕਮੀਜ਼ਾਂ ਪਹਿਨੀਆਂ ਸਨ। ਆਯੋਜਕਾਂ ਨੇ ਗੁਰਦੁਆਰਾ ਨਾਨਕਸਰ ਵਿਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਇਸ ਪ੍ਰਾਰਥਨਾ ਸਭਾ ਵਿਚ ਸ਼ਾਮਲ ਸਿੱਖ ਪੁਰਸ਼ ਅਤੇ ਬੱਚੇ ਆਈਕਨ ਕੋਬੇ ਦੀ ਮੌਤ ਨਾਲ ਦੁਖੀ ਨਜ਼ਰ ਆਏ। ਭਾਈਚਾਰੇ ਵਿਚ ਕੁਝ ਨੌਜਵਾਨਾਂ ਨੂੰ ਰੋਂਦੇ ਹੋਏ ਦੇਖਿਆ ਗਿਆ।

ਫਰਿਜ਼ਨੋ ਦੇ ਟੇਰੋਨੋਜ਼ ਮਿਡਲ ਸਕੂਲ ਦੇ ਵਿਦਿਆਰਥੀ ਅਮੀਤੋਜ ਸਿੰਘ, ਜਿਸ ਨੇ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ ਨੇ ਦੱਸਿਆ,''ਗੁਰਦੁਆਰਾ ਪ੍ਰਬੰਧਕਾਂ ਨੇ ਕੋਬੇ ਅਤੇ ਹੋਰਾਂ ਲਈ ਇਕ ਪਾਠ ਦਾ ਆਯੋਜਨ ਕਰਨ ਬਾਰੇ ਸੋਚਿਆ, ਜਦੋਂ ਉਹਨਾਂ ਨੇ ਗੁਰਦੁਆਰੇ ਵਿਚ ਇਕ ਛੋਟੇ ਬੱਚੇ ਨੂੰ ਰੋਂਦੇ ਹੋਏ ਦੇਖਿਆ। ਕੋਬੇ ਦੁਨੀਆ ਭਰ ਵਿਚ ਬਹੁਤ ਲੋਕਪ੍ਰਿਅ ਸਨ, ਸਿੱਖ ਅਮਰੀਕੀਆਂ ਨੇ ਉਹਨਾਂ ਨੂੰ ਫਾਲੋ ਕੀਤਾ।'' ਪ੍ਰਾਰਥਨਾ ਸਭਾ ਦੇ ਇਕ ਹੋਰ ਸਾਥੀ ਅੰਗਦ ਸੰਧੂ ਤੇ ਇਕ ਲੇਕਰਸ ਪ੍ਰਸ਼ੰਸਕ ਨੇ ਏਜੰਸੀ ਨੂੰ ਕਿਹਾ,''ਮੈਂ ਕੋਬੇ ਅਤੇ ਉਹਨਾਂ ਦੀ ਖੇਡ ਦੇ ਕਾਰਨ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ। ਅਸਲ ਵਿਚ ਉਹਨਾਂ ਦੇ ਵਿਵਹਾਰ ਅਤੇ ਖੇਡ ਨੇ ਮੈਨੂੰ ਪ੍ਰੇਰਿਤ ਕੀਤਾ।'' 

ਇਕ ਅਦਾਕਾਰ ਅਤੇ ਮਾਡਲ ਅਮਨਦੀਪ ਸਿੰਘ ਨੇ ਕਿਹਾ,''ਸਿੱਖ ਭਾਈਚਾਰੇ ਵਿਚ ਕੋਬੇ ਇਕ ਬਹਾਦੁਰ ਆਗੂ ਸਨ। ਉਹ ਬਿਨਾਂ ਦੇ ਅਗਵਾਈ ਕਰਦੇ ਸਨ। ਉਹਨਾਂ ਨੇ ਆਪਣੇ ਮਿਸ਼ਨਾਂ ਨੂੰ ਬੇਮਿਸਾਲ ਦਿੜ੍ਹ ਸੰਕਲਪ, ਜਨੂੰਨ ਅਤੇ ਵਚਨਬੱਧਤਾ ਦੇ ਨਾਲ ਪੂਰਾ ਕੀਤਾ।ਉਹ ਸਿੱਖ ਭਾਈਚਾਰੇ ਲਈ ਹੀਰੋ ਸਨ ਖਾਸ ਕਰ ਕੇ ਬੱਚਿਆਂ ਲਈ। ਉਹਨਾਂ ਨੇ ਕਈ ਸਿੱਖਾਂ ਨੂੰ ਬਾਸਕਟ ਬਾਲ ਖੇਡਣ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਉਹ ਕਈ ਲੋਕਾਂ ਲਈ ਆਦਰਸ਼ ਸ਼ਨ।''


Vandana

Content Editor

Related News