1 ਸਾਲ ਦੀ ਬੱਚੀ ਨੂੰ ਮਾਂ ਦਿੰਦੀ ਰਹੀ ਡਰੱਗ, ਹੋਈ ਮੌਤ

09/19/2019 5:52:53 PM

ਵਾਸ਼ਿੰਗਟਨ (ਬਿਊਰੋ)— ਦੁਨੀਆ ਵਿਚ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪਰ ਅਮਰੀਕਾ ਵਿਚ ਇਕ ਮਾਂ ਨੇ ਆਪਣੀ ਛੋਟੀ ਜਿਹੀ ਬੱਚੀ ਨਾਲ ਜੋ ਕੀਤਾ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 33 ਸਾਲਾ ਕਿੰਬਰਲੀ ਨੀਲੀਗਨ (Kimberly Nelligan) ਨਾਮ ਦੀ ਮਹਿਲਾ ਨੂੰ ਪੁਲਸ ਨੇ ਆਪਣੀ 1 ਸਾਲ ਦੀ ਬੱਚੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਉਹ ਕਈ ਦਿਨਾਂ ਤੋਂ ਆਪਣੀ ਬੱਚੀ ਨੂੰ ਰੋਣ ਤੋਂ ਰੋਕਣ ਅਤੇ ਸਵਾਉਣ ਲਈ ਹੈਰੋਇਨ ਦੇ ਛੋਟੇ-ਛੋਟੇ ਡੋਜ਼ ਦਿੰਦੀ ਸੀ। ਅਜਿਹਾ 2 ਮਹੀਨੇ ਤੱਕ ਚੱਲਦਾ ਰਿਹਾ ਅਤੇ ਅਖੀਰ ਬੱਚੀ ਦੀ ਮੌਤ ਹੋ ਗਈ।

PunjabKesari

ਕਿੰਬਰਲੀ ਨੂੰ ਇਕ ਗਵਾਹ ਦੇ ਬਿਆਨ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਕਿੰਬਰਲੀ 'ਤੇ ਬੱਚੇ ਦੀ ਜਾਨ ਖਤਰੇ ਵਿਚ ਪਾਉਣ ਅਤੇ ਡਰੱਗਜ਼ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਇਕ ਸਾਲ ਦੀ ਸਜ਼ਾ ਅਤੇ 2000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਅਦਾਲਤ ਵਿਚ ਸੁਣਵਾਈ ਲਈ ਜਾਂਦੇ ਸਮੇਂ ਕਿੰਬਰਲੀ ਆਪਣੇ ਕੀਤੇ 'ਤੇ ਪਛਤਾਵਾ ਜ਼ਾਹਰ ਕਰ ਰਹੀ ਸੀ। ਜਾਣਕਾਰੀ ਮੁਤਾਬਕ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਉਸ ਨੂੰ ਪਤੀ ਅਤੇ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਤੋਂ ਦੂਰ ਰਹਿਣ ਲਈ ਕਿਹਾ ਹੈ। 

 

ਕਿੰਬਰਲੀ ਦੇ ਪਤੀ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਉਸ ਦੀ ਪਤਨੀ ਨੇ ਬੀਤੇ 2 ਮਹੀਨੇ  ਵਿਚ ਲੱਗਭਗ 15 ਵਾਰ ਬੱਚੀ ਦੇ ਮਸੂੜਿਆਂ 'ਤੇ ਹੈਰੋਇਨ ਮਲੀ। ਬੱਚੀ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ fantanyl ਦੀ ਮਾਤਰਾ ਜ਼ਿਆਦਾ ਹੋ ਜਾਣ ਕਾਰਨ ਬੱਚੀ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਨੇ ਡਰੱਗਜ਼ ਨੂੰ ਪਚਾ ਲਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੱਥੇ ਦੱਸ ਦਈਏ ਕਿ ਨਾ ਸਹਿਣਯੋਗ ਦਰਦ ਹੋਣ 'ਤੇ fantanyl ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਅਮਰੀਕਾ ਵਿਚ fantanyl ਦੀ ਵਰਤੋਂ Capital Punishment ਲਈ ਵੀ ਕੀਤੀ ਜਾਂਦੀ ਹੈ।


Vandana

Content Editor

Related News