ਟਰੰਪ ਨੂੰ ਈਰਾਨ ਨਾਲ ਯੁੱਧ ਛੇੜਨ ਤੋਂ ਰੋਕਣ ਲਈ ਅੱਜ ਹੋਵੇਗੀ ਵੋਟਿੰਗ

01/09/2020 10:53:38 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਨਾਲ ਯੁੱਧ ਛੇੜਨ ਤੋਂ ਰੋਕਣ ਲਈ ਡੈਮੋਕ੍ਰੈਟਿਕ ਦੀ ਅਗਵਾਈ ਵਾਲੀ ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਅੱਜ ਭਾਵ ਵੀਰਵਾਰ ਨੂੰ ਵੋਟਿੰਗ ਹੋਵੇਗੀ। ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੈਲੋਸੀ ਨੇ ਇਹ ਜਾਣਕਾਰੀ ਦਿੱਤੀ। 

ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਸੀਨੀਅਰ ਜਨਰਲ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਆਦੇਸ਼ ਦਿੱਤਾ ਸੀ। ਸੁਲੇਮਾਨੀ ਦੀ ਹੱਤਿਆ ਦੇ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੋਇਆ ਹੈ। ਪੇਲੋਸੀ ਨੇ ਕਿਹਾ ਕਿ ਡੈਮੋਕ੍ਰੇਟ ਹੁਣ ਇਸ ਮਾਮਲੇ ਵਿਚ ਅੱਗੇ ਵਧਣਗੇ ਕਿਉਂਕਿ ਬੁੱਧਵਾਰ ਨੂੰ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਨਾਲ ਹੋਈ ਗੱਲਬਾਤ ਵਿਚ ਉਹਨਾਂ ਦੀਆਂ ਚਿੰਤਾਵਾਂ ਦਾ ਹੱਲ ਨਹੀਂ ਕੱਢਿਆ ਗਿਆ।


Vandana

Content Editor

Related News