ਟਰੰਪ ਜਨਵਰੀ ''ਚ ਯੂਨਾਨ ਦੇ ਪੀ.ਐੱਮ. ਨਾਲ ਕਰਨਗੇ ਮੁਲਾਕਾਤ

Tuesday, Dec 03, 2019 - 05:01 PM (IST)

ਟਰੰਪ ਜਨਵਰੀ ''ਚ ਯੂਨਾਨ ਦੇ ਪੀ.ਐੱਮ. ਨਾਲ ਕਰਨਗੇ ਮੁਲਾਕਾਤ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਨਵਰੀ ਵਿਚ ਯੂਨਾਨ ਦੇ ਪ੍ਰਧਾਨ ਮੰਤਰੀ ਕਾਇਕੀਆਕੋਸ ਮਿਤਸੋਟਾਕਿਸ (Kyriakos Mitsotakis) ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੌਰਾਨ ਦੋਵੇਂ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨਗੇ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਰਾਸ਼ਟਰਪਤੀ ਟਰੰਪ 7 ਜਨਵਰੀ, 2020 ਨੂੰ ਵ੍ਹਾਈਟ ਹਾਊਸ ਵਿਚ ਯੂਨਾਨ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ। 

ਦੋਵੇਂ ਨੇਤਾ ਬਾਲਕਨ ਅਤੇ ਪੂਰਬੀ ਭੂਮੱਧ ਸਾਗਰ ਵਿਚ ਸਥਿਰਤਾ, ਖੁਸ਼ਹਾਲੀ ਤੇ ਸਹਿਯੋਗ ਵਧਾਉਣ ਦੇ ਤਹਿਤ ਦੋਵੇਂ ਦੇਸ਼ਾਂ ਦੇ ਰਣਨੀਤਕ ਹਿਤਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਗੇ। ਯੂਨਾਨ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਇਕ ਪ੍ਰਮੁੱਖ ਮੈਂਬਰ ਹੈ। ਮਿਤਸੋਟਾਕਿਸ ਦੇ ਇਸ ਦੌਰੇ ਨਾਲ ਅਮਰੀਕਾ ਅਤੇ ਯੂਨਾਨ ਦੇ ਵਿਚ ਆਰਥਿਕ, ਰੱਖਿਆ ਅਤੇ ਸੱਭਿਆਚਾਰਕ ਸੰਬੰਧ ਮਜ਼ਬੂਤ ਹੋਣਗੇ।


author

Vandana

Content Editor

Related News