30 ਹਜ਼ਾਰ ਛਲੀਆਂ ਨਾਲ ਬਰਫ ਵਿਚ ਬਣਾਇਆ ਅਨੋਖਾ ਘਰ

11/16/2017 7:08:59 PM

ਬੀਜਿੰਗ (ਏਜੰਸੀ)- ਬਰਫਬਾਰੀ ਦੇ ਇਸ ਮੌਸਮ ਵਿਚ ਉੱਤਰੀ ਚੀਨ ਵਿਚ ਮਸਤੀ ਕਰ ਰਹੇ ਸ਼ੇਰਾਂ ਅਤੇ ਆਈਸ ਸਕਲਪਚਰਸ ਤੋਂ ਇਲਾਵਾ ਇਕ ਹੋਰ ਚੀਜ਼ ਜੋ ਲੋਕਾਂ ਦਾ ਧਿਆਨ ਖਿੱਚ ਰਹੀ ਹੈ, ਉਹ ਹੈ ਭੁੱਟੇ ਤੋਂ ਤਿਆਰ ਇਹ ਘਰ ਜਿਵੇਂ ਇਥੋਂ ਦੇ ਇਕ ਕਿਸਾਨ ਨੇ ਦੱਸਿਆ ਹੈ। ਜਿਲਿਨ ਸੂਬੇ ਦੇ ਏਰਹੇ ਪਿੰਡ ਵਿਚ ਲਿਉ ਹੋਂਗਕਾਈ ਨੇ ਇਹ ਘਰ ਬਣਾਇਆ ਹੈ। 10 ਹਜ਼ਾਰ ਯੁਆਨ ਅਤੇ 30 ਹਜ਼ਾਰ ਦੀਆਂ ਛੱਲੀਆਂ ਅਤੇ ਬਣ ਗਿਆ ਲਿਉ ਦੇ ਸਪਨਿਆਂ ਦਾ ਘਰ। ਲਿਉ ਨੇ 30 ਹਜ਼ਾਰ ਛੱਲੀਆਂ (ਛਲੀਆਂ) ਨਾਲ ਘਰ ਦੇ ਨਾਲ ਇਕ ਵਾਟਰ ਵ੍ਹੀਲ ਅਤੇ ਸਟੋਨ ਮਿਲ ਤਿਆਰ ਕੀਤੀ। ਇਸ ਕੰਮ ਵਿਚ ਲਿਉ ਦੀ ਮਦਦ ਉਨ੍ਹਾਂ ਦੇ ਦੋਸਤ ਨੇ ਕੀਤੀ ਅਤੇ ਡੇਢ ਮਹੀਨੇ ਵਿਚ ਘਰ ਬਣ ਗਿਆ। 
ਟੂਰਿਸਟਾਂ ਲਈ ਵੀ ਖੋਲ੍ਹਿਆ ਘਰ...
39 ਫੁੱਟ ਲੰਬੇ ਅਤੇ 13 ਫੁੱਟ ਚੌੜੇ ਇਸ ਘਰ ਲਈ ਲਿਉ ਨੇ 20 ਸੈਂਟੀਮੀਟਰ ਲੰਬੇ ਭੁੱਟੇ ਖਾਸ ਤੌਰ ਨਾਲ ਚੁਣ ਕੇ ਖਰੀਦੇ। ਹਰ ਭੁੱਟੇ ਨੂੰ ਬੜੇ ਧਿਆਨ ਨਾਲ ਜੋੜ ਕੇ ਲਗਾਇਆ ਗਿਆ ਹੈ ਤਾਂ ਜੋ ਕਿਸੇ ਵੀ ਚੀਜ਼ ਦੀ ਸ਼ੇਪ ਨਾ ਵਿਗੜੇ। ਲਿਉ ਇਸ ਘਰ ਨੂੰ ਟੂਰਿਸਟ ਲਈ ਵੀ ਖੋਲ੍ਹ ਰਹੇ ਹਨ ਤਾਂ ਜੋ ਉਹ ਜਾਣ ਸਕਣ ਕਿ ਜੇਕਰ ਕੋਈ ਕ੍ਰਿਏਟੀਵਿਟੀ ਦਾ ਇਸਤੇਮਾਲ ਕਰਨ ਆਉਣ ਤਾਂ ਕੀ ਨਹੀਂ ਕਰ ਸਕਦਾ ਹੈ। 


Related News