ਬੇਰੋਜ਼ਗਾਰੀ, ਸੁਸਤ ਵਾਧਾ ਦਰ ਕਾਰਨ ਕਈ ਖਾੜੀ ਦੇਸ਼ਾਂ ''ਚ ਵਧੀ ਅਸ਼ਾਂਤੀ : IMF

10/28/2019 3:19:30 PM

ਦੁਬਈ — ਬੇਰੁਜ਼ਗਾਰੀ ਅਤੇ ਸੁਸਤ ਆਰਥਿਕ ਵਾਧਾ ਦਰ ਕਾਰਨ ਬਹੁਤ ਸਾਰੇ ਖਾੜੀ ਦੇਸ਼ਾਂ 'ਚ ਸਮਾਜਿਕ ਤਣਾਅ ਅਤੇ ਅਸ਼ਾਂਤੀ ਵਧ ਰਹੀ ਹੈ- ਅੰਤਰਰਾਸ਼ਟਰੀ ਮੁਦਰਾ ਫੰਡ
ਆਈ.ਐੱਮ.ਐੱਫ. ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈ.ਐਮ.ਐਫ. ਦੀ ਖੇਤਰੀ ਆਰਥਿਕ ਦ੍ਰਿਸ਼ਟੀਕੋਣ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਸ਼ਾਂਤੀ ਕਾਰਨ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਖੇਤਰ ਦੀ ਵਾਧਾ ਦਰ ਪ੍ਰਭਾਵਤ ਹੋਈ ਹੈ। ਇਸ ਤੋਂ ਇਲਾਵਾ ਵਿਸ਼ਵਵਿਆਪੀ ਵਪਾਰਕ ਤਣਾਅ, ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜਾਅ ਅਤੇ ਬ੍ਰੈਕਜ਼ਿਟ ਦੀ ਪ੍ਰਕ੍ਰਿਆ ਸਹੀ ਤਰੀਕੇ ਨਾਲ ਨਾ ਹੋਣ ਦੇ ਕਾਰਨ ਵੀ ਇਸ ਖੇਤਰ ਦੀ ਅਰਥਵਿਵਸਥਾ ਸੁਸਤ ਹੋ ਗਈ ਹੈ।

ਇਸ ਤੋਂ ਪਹਿਲਾਂ ਇਸੇ ਮਹੀਨੇ ਆਈਐਮਐਫ ਨੇ 2019 ਲਈ ਖੇਤਰ ਦੀ ਵਾਧਾ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਸੀ। ਆਈ.ਐਮ.ਐਫ. ਨੇ ਖਾੜੀ ਦੇਸ਼ਾਂ ਅਤੇ ਇਰਾਨ ਦੀ ਵਾਧਾ ਦਰ ਦਾ ਅਨੁਮਾਨ ਪਿਛਲੇ ਸਾਲ ਦੇ 1.1 ਫੀਸਦੀ ਤੋਂ ਘਟਾ ਕੇ ਸਿਰਫ 0.1 ਪ੍ਰਤੀਸ਼ਤ ਕਰ ਦਿੱਤਾ ਸੀ। ਆਈ.ਐਮ.ਐਫ. ਨੇ ਇਸ ਖੇਤਰ ਦੀਆਂ ਤਿੰਨ ਵੱਡੀਆਂ ਅਰਥਵਿਵਸਥਾਵਾਂ - ਸਾਊਦੀ ਅਰਬ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਵਾਧਾ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ਆਈ.ਐਮ.ਐਫ. ਦੇ ਪੱਛਮੀ ਏਸ਼ੀਆ ਅਤੇ ਮੱਧ ਏਸ਼ੀਆ ਦੇ ਡਾਇਰੈਕਟਰ ਜਿਹਾਦ ਅਜ਼ੂਰ ਨੇ ਕਿਹਾ, 'ਖੇਤਰ ਦੇ ਇਨ੍ਹਾਂ ਦੇਸ਼ਾਂ ਦੀ ਵਾਧਾ ਦਰ ਇੰਨੀ ਘੱਟ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣਾ ਮੁਸ਼ਕਲ ਹੈ।'

ਅਜ਼ੂਰ ਨੇ ਕਿਹਾ, 'ਖੇਤਰ 'ਚ ਨੌਜਵਾਨਾਂ ਦੇ ਪੱਧਰ 'ਤੇ ਬੇਰੁਜ਼ਗਾਰੀ ਦੀ ਦਰ 25 ਤੋਂ 30 ਪ੍ਰਤੀਸ਼ਤ ਹੈ। ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਖੇਤਰ ਵਿਚ ਵਾਧਾ ਦਰ ਇਕ ਤੋਂ ਦੋ ਪ੍ਰਤੀਸ਼ਤ ਵੱਧ ਹੋਣੀ ਚਾਹੀਦੀ ਹੈ।' IMF ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ ਦੀ ਦਰ ਉੱਚ ਹੋਣ ਕਾਰਨ ਖਾੜੀ ਦੇ ਦੇਸ਼ਾਂ ਵਿਚ ਸਮਾਜਿਕ ਤਣਾਅ ਵਧ ਰਿਹਾ ਹੈ।


Related News