ਅਫ਼ਗਾਨ ਜਨਾਨੀਆਂ-ਕੁੜੀਆਂ ਨੂੰ ਜਨਤਕ ਜੀਵਨ ਤੋਂ ਹਟਾ ਰਿਹਾ ਤਾਲਿਬਾਨ, UN ਮਾਹਿਰਾਂ ਨੇ ਜਤਾਈ ਚਿੰਤਾ

01/18/2022 6:51:48 PM

ਇੰਟਰਨੈਸਨਲ ਡੈਸਕ– ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਲਾਂ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਦੁਆਰਾਜਨਾਨੀਆਂ ਅਤੇ ਕੁੜੀਆਂ ਨੂੰ ਜਨਤਕ ਜੀਵਨ ਤੋਂ ਤੇਜ਼ੀ ਨਾਲ ਹਟਾਉਣ ਦੀ ਕੋਸ਼ਿਸ਼ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਜਿਵੇਂ ਹਜ਼ਾਰਾ, ਤਾਜਿਕ, ਹਿੰਦੂ ਅਤੇ ਹੋਰ ਭਾਈਚਾਰਿਆਂ ਦੀਆਂ ਜਨਾਨੀਆਂ ਜੰਗ-ਗ੍ਰਸਤ ਦੇਸ਼ ’ਚ ਹੋਰ ਅਸੁਰੱਖਿਅਤ ਹਨ। ਸੰਯੁਕਤ ਰਾਸ਼ਟਰ ਦੇ 35 ਤੋਂ ਜ਼ਿਆਦਾ ਸੁਤੰਤਰ ਮਨੁੱਖੀ ਅਧਿਕਾਰ ਮਾਹਿਰਾਂ ਨੇ ਸੋਮਵਾਰ ਨੂੰ ਕਿਹਾ, ‘ਅਸੀਂ ਪੂਰੇ ਦੇਸ਼ (ਅਫ਼ਗਾਨਿਸਤਾਨ) ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ’ਚ ਜਨਾਨੀਆਂ ਨੂੰ ਬਾਹਰ ਕਰਨ ਦੀ ਹੋ ਰਹੀ ਲਗਾਤਾਰ ਕੋਸ਼ਿਸ਼ ਨੂੰ ਲੈ ਕੇ ਚਿੰਤਤ ਹਾਂ।’

ਉਨ੍ਹਾਂ ਕਿਹਾ ਕਿ ਇਹ ਚਿੰਤਾ ਹੋਰ ਵਧ ਜਾਂਦੀ ਹੈ ਜੇਕਰ ਮਾਮਲਾ ਨਸਲੀ, ਧਾਰਮਿਕ ਅਤੇ ਭਾਸ਼ਾਈ ਘੱਟ ਗਿਣਤੀਆਂ ਦਾ ਹੋਵੇ, ਜਿਵੇਂ- ਹਜ਼ਾਰਾ, ਤਾਜਿਕ, ਹਿੰਦੂ ਅਤੇ ਹੋਰ ਭਾਈਚਾਰੇ, ਜਿਨ੍ਹਾਂ ਦੇ ਵੱਖਰੇ ਵਿਚਾਰ ਵਿਚਾਰ ਅਤੇ ਪਹਿਰਾਰੇ ਉਨ੍ਹਾਂ ਨੂੰ ਅਫ਼ਗਾਨਿਸਤਾਨ ’ਚ ਕਿਤੇ ਜ਼ਿਆਦਾ ਅਸੁਰੱਖਿਅਤ ਬਣਾਉਂਦੇ ਹਨ।’ ਮਾਹਿਰਾਂ ਨੇ ਕਿਹਾ, ‘ਅੱਜ ਅਸੀਂ ਵੇਖ ਰਹੇ ਹਾਂ ਕਿ ਤੇਜ਼ੀ ਨਾਲ ਜਨਾਨੀਆਂ ਅਤੇ ਕੁੜੀਆਂ ਨੂੰ ਸੰਸਥਾਨਾਂ ਅਤੇ ਪ੍ਰਕਿਰਿਆ ਸਮੇਤ ਅਫ਼ਗਾਨਿਸਤਾਨ ਦੇ ਜਨਤਕ ਜੀਵਨ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਅਤੇ ਰੱਖਿਆ ਕਰਨ ਲਈ ਪਹਿਲਾਂ ਹੀ ਸਥਾਪਿਤ ਪ੍ਰਣਾਲੀਆਂ ਅਤੇ ਸੰਸੰਥਾਵਾਂ ਵੀ ਜ਼ਿਆਦਾ ਖਤਰੇ ’ਚ ਹਨ।’ 


Rakesh

Content Editor

Related News