ਸੰਯੁਕਤ ਰਾਸ਼ਟਰ ਪ੍ਰੀਸ਼ਦ ਨੇ ਯਮਨ ’ਤੇ ਲੱਗੀ ਰੋਕ ਨੂੰ ਇਕ ਹੋਰ ਸਾਲ ਲਈ ਵਧਾਇਆ

02/26/2020 10:51:30 AM

ਯਮਨ— ਸੰਯੁਕਤ ਰਾਸ਼ਟਰ ਪ੍ਰੀਸ਼ਦ ਨੇ ਬਿ੍ਰਟੇਨ ਅਤੇ ਰੂਸ ਵਿਚਕਾਰ ਤਣਾਅਪੂਰਣ ਗੱਲਬਾਤ ਦੇ ਬਾਅਦ ਯਮਨ ’ਤੇ ਲੱਗੀ ਰੋਕ ਦੀ ਮਿਆਦ ਮੰਗਲਵਾਰ ਨੂੰ ਇਕ ਹੋਰ ਸਾਲ ਲਈ ਵਧਾ ਦਿੱਤੀ ਹੈ। ਰੋਕ ’ਤੇ 

ਬਿ੍ਰਟੇਨ ਦੇ ਪ੍ਰਸਤਾਵ ਦਾ 13 ਦੇਸ਼ਾਂ ਨੇ ਸਮਰਥਨ ਕੀਤਾ ਹੈ ਜੋ ਫਰਵਰੀ 2021 ਤਕ ਪ੍ਰਭਾਵ ’ਚ ਰਹੇਗਾ। ਹਾਲਾਂਕਿ ਰੂਸ ਅਤੇ ਚੀਨ ਇਸ ਪ੍ਰਸਤਾਵ ਤੋਂ ਦੂਰ ਹੀ ਰਹੇ। ਰੂਸ ਨੇ ਪ੍ਰਸਤਾਵ ’ਚ ਈਰਾਨ ਦਾ ਕਿਸੇ ਤਰ੍ਹਾਂ ਦਾ ਜ਼ਿਕਰ ਕੀਤੇ ਜਾਣ ’ਤੇ ਇਸ ’ਤੇ ਵੀਟੋ ਕਰਨ ਦੀ ਵੀ ਧਮਕੀ ਦਿੱਤੀ। ਪ੍ਰਸਤਾਵ ਨੂੰ ਲੈ ਕੇ ਇਕ ਹਫਤੇ ਤੋਂ ਗੱਲਬਾਤ ਚੱਲ ਰਹੀ ਸੀ ਪਰ ਸੋਮਵਾਰ ਨੂੰ ਅਚਾਨਕ ਰੂਸ ਨੇ ਕਿਹਾ ਕਿ ਉਹ ਬਿ੍ਰਟੇਨ ਦੇ ਮਸੌਦੇ ਵਾਲੇ ਪ੍ਰਸਤਾਵ ਦਾ ਸਮਰਥਨ ਨਹੀਂ ਕਰ ਸਕਦਾ। ਡਿਪਲੋਮੈਟਾਂ ਨੇ ਦੱਸਿਆ ਕਿ ਰੂਸ ਨੇ ਵੀਟੋ ਦੀ ਵਰਤੋਂ ਕਰਨ ਅਤੇ ਇਸ ਦੇ ਖਿਲਾਫ ਇਕ ਪ੍ਰਸਤਾਵ ਲਿਆਉਣ ਦੀ ਧਮਕੀ ਦਿੱਤੀ ਹੈ। ਰੂਸ ਪ੍ਰਸਤਾਵ ’ਚ ਈਰਾਨ ਦਾ ਕਿਸੇ ਤਰ੍ਹਾਂ ਦਾ ਜ਼ਿਕਰ ਕੀਤੇ ਜਾਣ ਦੇ ਖਿਲਾਫ ਹੈ। ਈਰਾਨ ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗਠਜੋੜ ਦੇ ਸਮਰਥਨ ਵਾਲੇ ਸਰਕਾਰੀ ਫੌਜਾਂ ਨਾਲ ਲੜਾਈ ’ਚ ਹੋਤੀ ਵਿਦਰੋਹੀਆਂ ਦਾ ਸਾਥ ਦਿੰਦਾ ਹੈ। 


Related News