ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਐੱਸ. ਸੀ. ਓ. ਦੇਸ਼ਾਂ ਤੋਂ ਅਫਗਾਨਿਸਤਾਨ ਲਈ ਮੰਗੀ ਮਦਦ

Sunday, Sep 19, 2021 - 10:38 AM (IST)

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਐੱਸ. ਸੀ. ਓ. ਦੇਸ਼ਾਂ ਤੋਂ ਅਫਗਾਨਿਸਤਾਨ ਲਈ ਮੰਗੀ ਮਦਦ

ਨਿਊਯਾਰਕ- ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਟਾਰੇਸ ਨੇ ਅਫਗਾਨਿਸਤਾਨ ਦੀ ਮਦਦ ਲਈ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਮੈਂਬਰਾਂ ਤੋਂ ਸਹਿਯੋਗ ਮੰਗਿਆ ਹੈ। ਗੁਟਾਰੇਸ ਤਾਜਿਕਿਸਤਾਨ ਵਿਚ ਆਯੋਜਿਤ ਐੱਸ. ਸੀ. ਓ. ਸਿਖਰ ਸੰਮੇਲਨ ਵਿਚ ਇਹ ਸੰਦੇਸ਼ ਦਿੱਤਾ। ਆਪਣੇ ਸੰਬੋਧਨ ਵਿਚ ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਪ੍ਰੇਸ਼ਾਨ ਕਰਨ ਵਾਲੇ ਘਟਨਾਚੱਕਰ ਗੰਭੀਰ ਸਿਆਸਤ, ਆਰਥਿਕ, ਸੁਰੱਖਿਆ ਅਤੇ ਮਨੁੱਖੀ ਚੁਣੌਤੀਆਂ ਦਾ ਕਾਰਨ ਬਣ ਰਹੇ ਹਨ।


author

Aarti dhillon

Content Editor

Related News