ਸੰਯੁਕਤ ਰਾਸ਼ਟਰ ਮੁਖੀ ਨੇ ਵੈਨੇਜ਼ੁਏਲਾ ਸੰਕਟ ਖਤਮ ਕਰਨ ਵਿਚ ਮਦਦ ਕਰਨ ਦੀ ਜਤਾਈ ਇੱਛਾ

02/12/2019 3:11:42 PM

ਸੰਯੁਕਤ ਰਾਸ਼ਟਰ (ਏ.ਐਫ.ਪੀ.)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਵੈਨੇਜ਼ੁਏਲਾ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਦੌਰਾਨ ਦੇਸ਼ ਵਿਚ ਸੰਕਟ ਖਤਮ ਕਰਨ ਵਿਚ ਮਦਦ ਕਰਨ ਦਾ ਫਿਰ ਤੋਂ ਮਤਾ ਰੱਖਿਆ। ਗੁਟਾਰੇਸ ਨੇ ਵੈਨੇਜ਼ੁਏਲਾ ਦੀ ਅਪੀਲ 'ਤੇ ਉਸ ਦੇ ਵਿਦੇਸ਼ ਮੰਤਰੀ ਜਾਰਜ ਅਰੇਰਜ਼ਾ ਨਾਲ ਸੋਮਵਾਰ ਨੂੰ ਨਿਊਯਾਰਕ ਵਿਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਹੋਈ ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਇਦੋ ਵਿਚਾਲੇ ਤਣਾਅ ਵੱਧ ਗਿਆ ਹੈ। ਸੰਯੁਕਤ ਰਾਸ਼ਟਰ ਨੇ ਵੈਨੇਜ਼ੁਏਲਾ ਵਿਚ ਹਿੰਸਾ ਵਧਣ ਤੋਂ ਰੋਕਣ ਲਈ ਦੋਹਾਂ ਧਿਰਾਂ ਵਿਚਾਲੇ ਗੰਭੀਰ ਰਾਜਨੀਤਕ ਵਾਰਤਾ ਦੀ ਅਪੀਲ ਕੀਤੀ ਹੈ।

ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਜਨਰਲ ਸਕੱਤਰ ਨੇ ਦੋਹਰਾਇਆ ਹੈ ਕਿ ਗੰਭੀਰ ਵਾਰਤਾ ਲਈ ਦੋਹਾਂ ਧਿਰਾਂ ਵਿਚਾਲੇ ਵਿਚੋਲਗੀ ਦਾ ਉਨ੍ਹਾਂ ਦਾ ਮਤਾ ਅਜੇ ਵੀ ਮੁਹੱਈਆ ਹੈ ਤਾਂ ਜੋ ਵੈਨੇਜ਼ੁਏਲਾ ਦੇ ਲੋਕਾਂ ਦੇ ਹਿਤ ਲਈ ਮੌਜੂਦਾ ਤਣਾਅ ਵਿਚੋਂ ਦੇਸ਼ ਨੂੰ ਬਾਹਰ ਕੱਢਿਆ ਜਾ ਸਕੇ। ਗੁਇਦੋ ਨੇ ਪਿਛਲੇ ਮਹੀਨੇ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨ ਦਿੱਤਾ ਸੀ ਅਤੇ ਅਮਰੀਕਾ ਸਣੇ ਤਕਰੀਬਨ 50 ਦੇਸ਼ਾਂ ਨੇ ਉਨ੍ਹਾਂ ਨੂੰ ਮਾਨਤਾ ਵੀ ਦੇ ਦਿੱਤੀ, ਪਰ ਰੂਸ, ਚੀਨ ਅਤੇ ਕੁਝ ਅਫਰੀਕੀ ਦੇਸ਼ ਮਾਦੁਰੋ ਦੀ ਹਮਾਇਤ ਕਰ ਰਹੇ ਹਨ। ਸੰਯੁਕਤ ਰਾਸ਼ਟਰ ਡਿਪਲੋਮੈਟਿਕਾਂ ਨੇ ਕਿਹਾ ਕਿ ਮਾਦੁਰੋ ਸਰਕਾਰ ਵਾਰਤਾ ਲਈ ਤਿਆਰ ਹੈ ਪਰ ਇਹ ਸਪੱਸ਼ਟ ਹੈ ਕਿ ਗੁਇਦੋ ਸੰਯੁਕਤ ਰਾਸ਼ਟਰ ਦੀ ਭੂਮਿਕਾ ਨੂੰ ਕਬੂਲ ਕਰਨਗੇ ਜਾਂ ਨਹੀਂ।


Sunny Mehra

Content Editor

Related News