ਯੂਕਰੇਨ ਦੀ ਜਵਾਬੀ ਕਾਰਵਾਈ, ਹਵਾਈ ਹਮਲੇ ''ਚ ਦੋ ਬੱਚਿਆਂ ਸਮੇਤ 14 ਰੂਸੀ ਨਾਗਰਿਕਾਂ ਦੀ ਮੌਤ
Sunday, Dec 31, 2023 - 12:19 AM (IST)
ਮਾਸਕੋ (ਏ.ਪੀ.) ਰੂਸ ਦੇ ਸਰਹੱਦੀ ਸ਼ਹਿਰ ਬੇਲਗ੍ਰਾਦ 'ਚ ਸ਼ਨੀਵਾਰ ਨੂੰ ਗੋਲ਼ੀਬਾਰੀ 'ਚ ਦੋ ਬੱਚਿਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 108 ਜ਼ਖਮੀ ਹੋ ਗਏ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰੂਸੀ ਅਧਿਕਾਰੀਆਂ ਨੇ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੇਲਗ੍ਰੇਡ ਵਿਚ ਹਮਲੇ ਤੋਂ ਇਕ ਦਿਨ ਪਹਿਲਾਂ, ਯੂਕਰੇਨ ਵਿਚ 18 ਘੰਟੇ ਦੇ ਰੂਸੀ ਹਮਲੇ ਵਿਚ 39 ਨਾਗਰਿਕ ਮਾਰੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਰਹਿ ਰਹੇ ਭਾਰਤੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਮਿਲੀ ਵੱਡੀ ਖ਼ੁਸ਼ਖਬਰੀ
ਸੋਸ਼ਲ ਮੀਡੀਆ 'ਤੇ ਜਾਰੀ ਕੀਤੀਆਂ ਗਈਆਂ ਬੇਲਗ੍ਰਾਦ ਦੀਆਂ ਤਸਵੀਰਾਂ 'ਚ ਸੜਦੀਆਂ ਕਾਰਾਂ ਅਤੇ ਨੁਕਸਾਨੀਆਂ ਗਈਆਂ ਇਮਾਰਤਾਂ ਤੋਂ ਨਿਕਲਦੇ ਕਾਲੇ ਧੂੰਏਂ ਨੂੰ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਹਵਾਈ ਹਮਲੇ ਦੇ ਸਾਇਰਨ ਵੀ ਸੁਣਾਈ ਦਿੱਤੇ। ਇਹ ਹਮਲਾ ਸ਼ਹਿਰ ਦੇ ਮੱਧ ਵਿਚ ਇਕ ਜਨਤਕ ਆਈਸ ਰਿੰਕ ਦੇ ਨੇੜੇ ਹੋਇਆ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਹਮਲੇ ਵਿਚ ਵਰਤੇ ਗਏ ਗੋਲਾ ਬਾਰੂਦ ਦੀ ਪਛਾਣ ਚੈੱਕ (ਗਣਤੰਤਰ) ਦੁਆਰਾ ਬਣਾਏ ਵੈਂਪਾਇਰ ਰਾਕੇਟ ਅਤੇ ਓਲਖਾ ਕਲੱਸਟਰ ਗੋਲਾ ਬਾਰੂਦ ਵਜੋਂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਫਰਾਂਸ 'ਚ ਰੋਕੇ ਗਏ ਪੰਜਾਬੀਆਂ ਦੇ ਮਾਮਲੇ 'ਚ CM ਮਾਨ ਨੇ ਜਾਰੀ ਕੀਤੀਆਂ ਹਦਾਇਤਾਂ, ਪੰਜਾਬ ਪੁਲਸ ਨੇ ਅਰੰਭੀ ਜਾਂਚ
ਮੰਤਰਾਲੇ ਨੇ ਇਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਦਿੱਤੀ। ਐਸੋਸੀਏਟਿਡ ਪ੍ਰੈੱਸ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਵਿਚ ਕਿਹਾ, "ਇਹ ਅਪਰਾਧ ਬਖ਼ਸ਼ਿਆ ਨਹੀਂ ਜਾਵੇਗਾ।" ਕ੍ਰੇਮਲਿਨ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਥਿਤੀ ਬਾਰੇ ਜਾਣੂ ਕਰ ਦਿੱਤਾ ਗਿਆ ਹੈ ਅਤੇ ਦੇਸ਼ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੂੰ ਮਾਸਕੋ ਤੋਂ ਬੇਲਗ੍ਰਾਦ ਦੀ ਯਾਤਰਾ ਕਰ ਰਹੇ ਮੈਡੀਕਲ ਕਰਮਚਾਰੀਆਂ ਅਤੇ ਬਚਾਅ ਕਰਮਚਾਰੀਆਂ ਦੇ ਵਫ਼ਦ ਵਿਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਰੂਸੀ ਅਧਿਕਾਰੀਆਂ ਨੇ ਦੇਸ਼ ਦੇ ਮਾਸਕੋ, ਬ੍ਰਿਆਂਸਕ, ਓਰੀਓਲ ਅਤੇ ਕੁਰਸਕ ਖੇਤਰਾਂ ਵਿਚ 32 ਯੂਕਰੇਨੀ ਡਰੋਨਾਂ ਨੂੰ ਗੋਲੀ਼ ਮਾਰਨ ਦੀ ਸੂਚਨਾ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8