14 ਟ੍ਰੇਨਾਂ ਰਹਿਣਗੀਆਂ ਰੱਦ, ਕਈਆਂ ਦਾ ਬਦਲਿਆ ਜਾਵੇਗਾ ਪਲੇਟਫਾਰਮ ਤੇ ਕੁਝ ਹੋਣਗੀਆਂ ਟਰਮੀਨੇਟ
Tuesday, Nov 12, 2024 - 08:25 AM (IST)
ਲੁਧਿਆਣਾ (ਗੌਤਮ) : ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਉਸਾਰੀ ਕਾਰਜਾਂ ਕਾਰਨ ਪਲੇਟਫਾਰਮ ਨੰ. 6 ਅਤੇ 7 ’ਤੇ ਟਰੇਨਾਂ ਦੀ ਆਵਾਜਾਈ 15 ਨਵੰਬਰ ਤੋਂ 31 ਦਸੰਬਰ ਤੱਕ 47 ਦਿਨਾਂ ਲਈ ਬੰਦ ਰਹੇਗੀ। ਇਸ ਦੌਰਾਨ ਪਲੇਟਫਾਰਮ ’ਤੇ ਓਵਰਹੈੱਡ ਇਲੈਕਟ੍ਰਿਕ ਦਾ ਕੰਮ ਯਾਰਡ ’ਚ ਪੂਰਾ ਕੀਤਾ ਜਾਵੇਗਾ।
ਅਧਿਕਾਰੀਆਂ ਮੁਤਾਬਕ ਇਸ ਕੰਮ ਨੂੰ ਨਵੰਬਰ ਅਤੇ ਦਸੰਬਰ ’ਚ ਕੁੰਭ ਮੇਲੇ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ। ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਇਨ੍ਹਾਂ ਪਲੇਟਫਾਰਮਾਂ ’ਤੇ ਆਉਣ-ਜਾਣ ਵਾਲੀਆਂ ਟਰੇਨਾਂ ਦਾ ਪਲੇਟਫਾਰਮ ਬਦਲਿਆ ਜਾਵੇਗਾ। ਕੁਝ ਨੂੰ ਰੱਦ ਕੀਤਾ ਜਾਵੇਗਾ ਅਤੇ ਕੁਝ ਨੂੰ ਟਰਮੀਨੇਟ ਕਰ ਕੇ ਚਲਾਇਆ ਜਾਵੇਗਾ।
ਟ੍ਰੇਨ ਨੰ. 04997 ਲੁਧਿਆਣਾ-ਫਿਰੋਜ਼ਪੁਰ, ਟਰੇਨ ਨੰ. 04998 ਫਿਰੋਜ਼ਪੁਰ-ਲੁਧਿਆਣਾ, ਟਰੇਨ ਨੰ. 14614-13 ਫਿਰੋਜ਼ਪੁਰ-ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਫਿਰੋਜ਼ਪੁਰ, ਟਰੇਨ ਨੰ. 14629-30 ਲੁਧਿਆਣਾ-ਫਿਰੋਜ਼ਪੁਰ-ਚੰਡੀਗੜ੍ਹ, ਟਰੇਨ ਨੰ. 04743-44 ਲੁਧਿਆਣਾ-ਹਿਸਾਰ-ਲੁਧਿਆਣਾ, ਟਰੇਨ ਨੰ. 04744 ਲੁਧਿਆਣਾ-ਚੁਰੂ, ਟਰੇਨ ਨੰ. 04509-10 ਲੁਧਿਆਣਾ-ਜਾਖਲ-ਲੁਧਿਆਣਾ, ਟਰੇਨ ਨੰ. 04579 ਅੰਬਾਲਾ-ਲੁਧਿਆਣਾ, ਟਰੇਨ ਨੰ. 04504 ਲੁਧਿਆਣਾ-ਅੰਬਾਲਾ, ਟਰੇਨ ਨੰ. 04745 ਚੇਰੂ-ਲੁਧਿਆਣਾ, ਟਰੇਨ ਨੰ. 04746 ਲੁਧਿਆਣਾ-ਹਿਸਾਰ ਰੱਦ ਰਹਿਣਗੀਆਂ, ਜਦੋਂਕਿ ਟਰੇਨ ਨੰ. 06986 ਲੋਹੀਆਂ ਖਾਸ- ਲੁਧਿਆਣਾ ਨੂੰ ਫਿਲੌਰ ਤੱਕ, ਟਰੇਨ ਨੰ. 04626 ਫਿਰੋਜ਼ਪੁਰ-ਲੁਧਿਆਣਾ ਨੂੰ ਬੱਦੋਵਾਲ, ਟਰੇਨ ਨੰ. 04630 ਲੋਹੀਆਂ ਖਾਸ-ਲੁਧਿਆਣਾ ਨੂੰ ਫਿਲੌਰ ਤੋਂ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ : CJI ਸੰਜੀਵ ਖੰਨਾ ਨੇ ਪਹਿਲੇ ਹੀ ਦਿਨ ਬਣਾਇਆ ਰਿਕਾਰਡ, ਇੰਨੇ ਕੇਸਾਂ ਦੀ ਕੀਤੀ ਸੁਣਵਾਈ
ਇਨ੍ਹਾਂ ਟ੍ਰੇਨਾਂ ਦੇ ਹੋਣਗੇ ਪਲੇਟਫਾਰਮ ਤਬਦੀਲ
ਟਰੇਨ ਨੰ. 06981 ਲੁਧਿਆਣਾ-ਫਿਰੋਜ਼ਪੁਰ, ਟਰੇਨ ਨੰ. 4636 ਲੁਧਿਆਣਾ, ਟਰੇਨ ਨੰ. 04636 ਫਿਰੋਜ਼ਪੁਰ-ਲੁਧਿਆਣਾ, ਟਰੇਨ ਨੰ. 04576 ਲੁਧਿਆਣਾ-ਹਿਸਾਰ, ਟਰੇਨ ਨੰ. 4463 ਲੁਧਿਆਣਾ-ਫਿਰੋਜ਼ਪੁਰ, ਟਰੇਨ ਨੰ. 04573 ਸਿਰਸਾ-ਲੁਧਿਆਣਾ, ਟਰੇਨ ਨੰ. 04635 ਲੁਧਿਆਣਾ-ਫਿਰੋਜ਼ਪੁਰ ਨੂੰ ਪਲੇਟਫਾਰਮ ਨੰਬਰ 6 ਤੋਂ ਬਦਲ ਕੇ ਪਲੇਟਫਾਰਮ ਨੰਬਰ 5 ’ਤੇ, ਟਰੇਨ ਨੰ. 19613 ਅਜਮੇਰ-ਅੰਮ੍ਰਿਤਸਰ, ਟਰੇਨ ਨੰ. 19027 ਬਾਂਦ੍ਰਾ ਟਰਮੀਨਲ-ਜੰਮੂ ਤਵੀ, ਟਰੇਨ ਨੰ. 12751 ਨਾਂਦੇੜ-ਜੰਮੂਤਵੀ ਫਲੇਟਫਾਰਮ ਨੰ. 6 ਤੋਂ ਬਦਲ ਕੇ ਪਲੇਟਫਾਰਮ ਨੰ. 3, ਟਰੇਨ ਨੰ. 04575 ਹਿਸਾਰ- ਲੁਧਿਆਣਾ ਟਰੇਨ ਨੂੰ ਪਲੇਟਫਾਰਮ ਨੰ. 7 ਤੋਂ ਬਦਲ ਕੇ ਪਲੇਟਫਾਰਮ ਨੰ. 5 ’ਤੇ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8