ਯੂਕ੍ਰੇਨ ਜਲਦੀ ਹੀ ''ਵਿਜੈ ਦਿਵਸ'' ਮਨਾਏਗਾ : ਜ਼ੇਲੇਂਸਕੀ
Monday, May 09, 2022 - 05:52 PM (IST)
ਕੀਵ (ਏਜੰਸੀ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀਆਂ ਦੀ ਹਾਰ ਦੀ ਯਾਦ ਵਿਚ ਮਨਾਏ ਜਾਣ ਵਾਲੇ ਵਿਜੈ ਦਿਵਸ 'ਤੇ ਆਪਣੇ ਦੇਸ਼ ਵਾਸੀਆਂ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ। ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਵਾਅਦਾ ਕੀਤਾ ਕਿ ਯੂਕ੍ਰੇਨ ਜਲਦੀ ਹੀ "ਦੋ ਵਿਜੈ ਦਿਵਸ" ਮਨਾਏਗਾ। ਯੁੱਧਗ੍ਰਸਤ ਯੂਕ੍ਰੇਨ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਕਦੇ ਨਹੀਂ ਭੁੱਲਾਂਗੇ ਕਿ ਦੂਜੇ ਵਿਸ਼ਵ ਯੁੱਧ 'ਚ ਸਾਡੇ ਪੁਰਖਿਆਂ ਨੇ ਜੋ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ - ਯੂਕ੍ਰੇਨ ਦੀ ਮਦਦ ਲਈ ਅੱਗੇ ਆਏ ਟਰੂਡੋ, ਦਰਾਮਦ 'ਤੇ ਸਾਰੀਆਂ ਡਿਊਟੀਆਂ ਹਟਾਈਆਂ
ਇਸ ਯੁੱਧ ਵਿਚ 80 ਲੱਖ ਤੋਂ ਵੱਧ ਯੂਕ੍ਰੇਨੀਅਨਾਂ ਦੀ ਮੌਤ ਹੋਈ ਸੀ। ਹਰ ਪੰਜਵਾਂ ਯੂਕ੍ਰੇਨੀ ਘਰ ਵਾਪਸ ਨਹੀਂ ਆਇਆ। ਕੁੱਲ ਮਿਲਾ ਕੇ ਘੱਟੋ-ਘੱਟ 5 ਕਰੋੜ ਲੋਕ ਯੁੱਧ ਵਿੱਚ ਮਾਰੇ ਗਏ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਇਸ ਨੂੰ ਦੁਹਰਾਵਾਂਗੇ। ਜ਼ੇਲੇਂਸਕੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਕ੍ਰੇਨ ਵਿਚ ਜਲਦੀ ਹੀ ਦੋ ਵਿਜੈ ਦਿਵਸ ਹੋਣਗੇ। ਅਸੀਂ ਉਦੋਂ ਵੀ ਜਿੱਤੇ ਸੀ ਅਤੇ ਅੱਜ ਵੀ ਜਿੱਤਾਂਗੇ। ਉਨ੍ਹਾਂ ਨੇ ਇਹ ਬਿਆਨ ਯੂਕ੍ਰੇਨ ਖ਼ਿਲਾਫ਼ ਰੂਸ ਦੀ ਫ਼ੌਜੀ ਕਾਰਵਾਈ ਦੇ ਸੰਦਰਭ 'ਚ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਵਿਜੈ ਦਿਵਸ' ਮੌਕੇ ਬੋਲੇ ਪੁਤਿਨ- ਯੂਕ੍ਰੇਨ 'ਚ ਰੂਸ ਦੀ ਕਾਰਵਾਈ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਖ਼ਿਲਾਫ਼ ਜਵਾਬ (ਤਸਵੀਰਾਂ)