ਯੂਕ੍ਰੇਨ ਨੇ ਰੂਸ ’ਤੇ ਦਾਗੇ 100 ਤੋਂ ਜ਼ਿਆਦਾ ਡਰੋਨ, ਰੂਸੀ ਮਿਜ਼ਾਈਲ ਹਮਲੇ ’ਚ 17 ਲੋਕ ਜ਼ਖ਼ਮੀ
Monday, Oct 21, 2024 - 12:41 PM (IST)
ਕੀਵ (ਏਜੰਸੀ)- ਰੂਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਐਤਵਾਰ ਨੂੰ ਦੇਸ਼ ਦੇ ਪੱਛਮੀ ਖੇਤਰ ’ਚ 100 ਤੋਂ ਵੱਧ ਯੂਕ੍ਰੇਨੀ ਡਰੋਨਾਂ ਨੂੰ ਡੇਗ ਦਿੱਤਾ। ਰੂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਯੂਕ੍ਰੇਨ ਦੇ ਕ੍ਰੀਵੀ ਰਿਹ ਸ਼ਹਿਰ ਵਿਚ ਬੈਲਿਸਟਿਕ ਮਿਜ਼ਾਈਲ ਹਮਲੇ ਵਿਚ 17 ਲੋਕ ਜ਼ਖ਼ਮੀ ਹੋ ਗਏ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਬੀਤੀ ਰਾਤ ਰੂਸ ਦੇ 7 ਖੇਤਰਾਂ ਵੱਲ ਭੇਜੇ ਗਏ 110 ਡਰੋਨਾਂ ਨੂੰ ਡੇਗ ਦਿੱਤਾ ਗਿਆ। ਜ਼ਿਆਦਾਤਰ ਡਰੋਨਾਂ ਨੇ ਰੂਸ ਦੇ ਸਰਹੱਦੀ ਖੇਤਰ ਕੁਰਕਸ ਨੂੰ ਨਿਸ਼ਾਨਾ ਬਣਾਇਆ, ਜਿੱਥੇ 43 ਡਰੋਨਾ ਨੂੰ ਡੇਗਿਆ ਗਿਆ।
ਇਹ ਵੀ ਪੜ੍ਹੋ: ਕੈਨੇਡਾ 'ਚ 1.3 ਲੱਖ ਭਾਰਤੀ ਵਿਦਿਆਰਥੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਫੁਟੇਜ ’ਚ ਨਿਜ਼ਨੀ ਨੋਵਗੋਰੋਡ ਖੇਤਰ ਦੇ ਡੇਜ਼ਰਜਿਨਸਕ ਸ਼ਹਿਰ ’ਤੇ ਹਵਾਈ ਰੱਖਿਆ ਪ੍ਰਣਾਲੀਆਂ ਡਰੋਨਾਂ ਨੂੰ ਤਬਾਹ ਕਰਦੀਆਂ ਦਿਖਾਈ ਦੇ ਰਹੀਆਂ ਹਨ। ਸਥਾਨਕ ਗਵਰਨਰ ਗਲੇਬ ਨਿਕਿਤਿਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਡੇਜ਼ਰਜਿਨਸਕ ਉਦਯੋਗਿਕ ਖੇਤਰ ’ਤੇ ਡਰੋਨ ਹਮਲੇ ਨੂੰ ਨਾਕਾਮ ਕਰਦਿਆਂ 4 ਲੜਾਕੇ ਜ਼ਖਮੀ ਹੋ ਗਏ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਇਸ ਦਰਮਿਆਨ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਕ੍ਰੀਵੀ ਰਿਹ ਸ਼ਹਿਰ ’ਤੇ ਰੂਸੀ ਬੈਲਿਸਟਿਕ ਮਿਜ਼ਾਈਲ ਹਮਲੇ ’ਚ 17 ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: OMG; ਬੱਸ 'ਚ ਸਫਰ ਦੌਰਾਨ ਵਿਅਕਤੀ ਨੇ ਕੁੜੀ ਦੇ ਮੂੰਹ 'ਤੇ ਕੱਟਿਆ, ਲੱਗੇ 50 ਟਾਂਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8