ਯੂਕ੍ਰੇਨ: ਰਿਹਾਇਸ਼ੀ ਇਮਾਰਤ ''ਤੇ ਰੂਸੀ ਮਿਜ਼ਾਈਲ ਹਮਲੇ ''ਚ 3 ਲੋਕਾਂ ਦੀ ਮੌਤ, 6 ਜ਼ਖ਼ਮੀ

Thursday, Mar 02, 2023 - 05:14 PM (IST)

ਯੂਕ੍ਰੇਨ: ਰਿਹਾਇਸ਼ੀ ਇਮਾਰਤ ''ਤੇ ਰੂਸੀ ਮਿਜ਼ਾਈਲ ਹਮਲੇ ''ਚ 3 ਲੋਕਾਂ ਦੀ ਮੌਤ, 6 ਜ਼ਖ਼ਮੀ

ਕੀਵ (ਭਾਸ਼ਾ)- ਦੱਖਣ-ਪੂਰਬੀ ਯੂਕ੍ਰੇਨ ਦੇ ਸ਼ਹਿਰ ਜ਼ਪੋਰਿਝਜ਼ਿਆ ਵਿੱਚ ਇੱਕ 5 ਮੰਜ਼ਿਲਾ ਰਿਹਾਇਸ਼ੀ ਇਮਾਰਤ ਵੀਰਵਾਰ ਨੂੰ ਰੂਸੀ ਮਿਜ਼ਾਈਲ ਹਮਲੇ ਵਿੱਚ ਨੁਕਸਾਨੀ ਗਈ। ਹਮਲੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਹਮਲੇ ਵਿੱਚ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਹਮਲਾ ਦਿਨ ਚੜ੍ਹਨ ਤੋਂ ਪਹਿਲਾਂ ਕੀਤਾ ਗਿਆ ਸੀ। ਰਾਜ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਉਸਨੇ ਹੁਣ ਤੱਕ 11 ਲੋਕਾਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਹੈ। ਜ਼ੇਲੇਂਸਕੀ ਨੇ ਕਿਹਾ, "ਰੂਸ ਸਾਡੇ ਲੋਕਾਂ ਲਈ ਹਰ ਦਿਨ ਨੂੰ 'ਅੱਤਵਾਦ ਦੇ ਦਿਨ' ਵਿੱਚ ਬਦਲਣਾ ਚਾਹੁੰਦਾ ਹੈ, ਪਰ ਬੁਰਾਈ ਸਾਡੇ ਦੇਸ਼ 'ਤੇ ਰਾਜ ਨਹੀਂ ਕਰ ਸਕੇਗੀ।"


author

cherry

Content Editor

Related News