ਯੂਕ੍ਰੇਨ ਦੀਆਂ ਨਵੀਆਂ ਮਿਜ਼ਾਈਲਾਂ ਤੇ ਡਰੋਨਾਂ ਨਾਲ ਰੂਸ ''ਚ ਹੋ ਰਹੀ ਗੈਸ ਦੀ ਕਮੀ : ਜ਼ੇਲੈਂਸਕੀ
Thursday, Oct 09, 2025 - 04:54 PM (IST)

ਕੀਵ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕ੍ਰੇਨ ਵਲੋਂ ਨਵੀਆਂ ਵਿਕਸਿਤ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਰੂਸੀ ਤੇਲ ਸਹੂਲਤ 'ਤੇ ਕੀਤੇ ਗਏ ਹਮਲਿਆਂ ਨਾਲ ਰੂਸ 'ਚ ਗੈਸ ਦੀ ਭਾਰੀ ਕਮੀ ਹੋ ਰਹੀ ਹੈ। ਜੈਲੇਂਸਕੀ ਨੇ ਇਸ ਦੇ ਨਾਲ ਹੀ ਕਿਹਾ ਕਿ ਯੁੱਧ ਦੇ ਮੈਦਾਨ 'ਚ ਹਾਲ ਹੀ 'ਚ ਯੂਕ੍ਰੇਨ ਵਲੋਂ ਕੀਤੇ ਗਏ ਜਵਾਬੀ ਹਮਲੇ ਨੇ ਪੂਰਬੀ ਡੋਨੇਟਸਕ ਖੇਤਰ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰਨ ਦੀ ਰੂਸ ਦੀ ਯੋਜਨਾ ਨੂੰ ਪੱਟੜੀ ਤੋਂ ਉਤਾਰ ਦਿੱਤਾ ਹੈ। ਜ਼ੇਲੈਂਸਕੀ ਨੇ ਦੱਸਿਆ ਕਿ ਯੂਕ੍ਰੇਨ ਦੀਆਂ ਨਵੀਆਂ ਮਿਜ਼ਾਈਲਾਂ ਨੇ ਦਰਜਨਾਂ ਰੂਸੀ ਫ਼ੌਜ ਡਿਪੋ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਰੂਟਾ ਮਿਜ਼ਾਈਲ ਡਰੋਨ ਨੇ ਹਾਲ ਹੀ 'ਚ 250 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਸਥਿਤ ਇਕ ਰੂਸੀ ਤੇਲ ਸਹੂਲਤ 'ਤੇ ਹਮਲਾ ਕੀਤਾ।
ਉਨ੍ਹਾਂ ਨੇ ਇਸ ਨਵੇਂ ਹਥਿਆਰ ਨੂੰ ਵੱਡੀ ਸਫ਼ਲਤਾ ਕਰਾਰ ਦਿੱਤਾ। ਜ਼ੇਲੈਂਸਕੀ ਨੇ ਬੁੱਧਵਾਰ ਨੂੰ ਇਕ ਪ੍ਰੈਸ ਵਾਰਤਾ 'ਚ ਕਿਹਾ ਕਿ ਰੂਸ 'ਚ ਫਿਊਲ ਦੀ ਕਮੀ ਅਤੇ ਵਧਦੇ ਆਯਾਤ ਤੋਂ ਪਤਾ ਲੱਗਦਾ ਹੈ ਕਿ ਯੂਕ੍ਰੇਨ ਦੇ ਹਮਲਿਆਂ ਦਾ ਅਸਰ ਹੋ ਰਿਹਾ ਹੈ। ਉਨ੍ਹਾਂ ਕਿਹਾ,''ਮੁੱਖ ਗੱਲ ਇਹ ਹੈ ਕਿ (ਰੂਸ) ਹੁਣ ਗੈਸੋਲੀਨ ਆਯਾਤ ਕਰ ਰਿਹਾ ਹੈ। ਇਹ ਇਕ ਸੰਕੇਤ ਹੈ।'' ਯੂਕ੍ਰੇਨੀ ਖੁਫ਼ੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਰੂਸ ਨੇ ਬੇਲਾਰੂਸ ਤੋਂ ਗੈਸ ਦਾ ਆਯਾਤ 6 ਗੁਣਾ ਵਧਾ ਦਿੱਤਾ ਹੈ ਅਤੇ ਆਯਾਤ ਫੀਸ ਹਟਾ ਦਿੱਤੀ ਹੈ। ਨਾਲ ਹੀ ਚੀਨ ਤੋਂ ਵੀ ਫਿਊਲ ਆਯਾਤ ਕਰ ਰਿਹਾ ਹੈ। ਜ਼ੇਲੈਂਸਕੀ ਨੇ ਕਿਹਾ,''ਸਾਡੇ ਅੰਕੜਿਆਂ ਅਨੁਸਾਰ, ਉਨ੍ਹਾਂ ਨੇ (ਰੂਸ) ਸਾਡੇ ਵਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਆਪਣੀ ਗੈਸੋਲੀਨ ਸਪਲਾਈ ਦਾ 20 ਫੀਸਦੀ ਤੱਕ ਗੁਆ ਦਿੱਤਾ ਹੈ।'' ਰੂਸੀ ਅਧਿਕਾਰੀਆਂ ਨੇ ਸੰਭਾਵਿਤ ਗੈਸ ਦੀ ਕਮੀ ਦੇ ਵਿਸ਼ੇ 'ਚ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8