ਅੱਧੀ ਰਾਤੀਂ ਵੱਡਾ ਹਵਾਈ ਹਮਲਾ ! ਰੂਸ ਨੇ 32 ਯੂਕ੍ਰੇਨੀ ਯੂਕ੍ਰੇਨ ਕੀਤੇ ਤਬਾਹ
Sunday, Oct 05, 2025 - 10:47 AM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਟਰੰਪ ਦੀਆਂ ਇਜ਼ਰਾਈਲ ਤੇ ਗਾਜ਼ਾ ਵਿਚਾਲੇ ਜੰਗ ਰੋਕਣ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਹੋ ਰਹੀ ਹੈ, ਉੱਥੇ ਹੀ ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰੂਸੀ ਹਵਾਈ ਰੱਖਿਆ ਫੋਰਸ ਨੇ ਬੀਤੀ ਰਾਤ 32 ਯੂਕ੍ਰੇਨੀ ਫਿਕਸਡ-ਵਿੰਗ ਅਨਮੈਨਡ ਹਵਾਈ ਵਾਹਨਾਂ ਨੂੰ ਡੇਗਿਆ ਹੈ।
ਰੂਸੀ ਏਅਰ ਡਿਫੈਂਸ ਫੋਰਸ ਨੇ ਦੱਸਿਆ, "ਬੀਤੀ ਰਾਤ ਹਵਾਈ ਰੱਖਿਆ ਅਲਰਟ ਸਿਸਟਮਜ਼ ਨੇ 32 ਯੂਕ੍ਰੇਨੀ ਫਿਕਸਡ-ਵਿੰਗ ਮਾਨਵ ਰਹਿਤ ਹਵਾਈ ਵਾਹਨਾਂ ਨੂੰ ਰੋਕਿਆ ਅਤੇ ਤਬਾਹ ਕਰ ਦਿੱਤਾ। ਇਨ੍ਹਾਂ ਵਿੱਚੋਂ 11 ਬੇਲਗੋਰੋਡ ਖੇਤਰ ਵਿੱਚ, 11 ਵੋਰੋਨੇਜ਼ ਖੇਤਰ ਵਿੱਚ, 5 ਨਿਜ਼ਨੀ ਨੋਵਗੋਰੋਡ ਖੇਤਰ ਵਿੱਚ, ਇੱਕ ਬ੍ਰਾਇਨਸਕ ਖੇਤਰ ਵਿੱਚ, ਇੱਕ ਕੁਰਸਕ ਖੇਤਰ ਵਿੱਚ, ਇੱਕ ਤੁਲਾ ਖੇਤਰ ਵਿੱਚ, ਇੱਕ ਟੈਂਬੋਵ ਖੇਤਰ ਵਿੱਚ ਅਤੇ ਇੱਕ ਮੋਰਡੋਵੀਆ ਗਣਰਾਜ ਵਿੱਚ ਤਬਾਹ ਹੋ ਗਏ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e