ਰੂਸ ਦੀ ਪਾਕਿਸਤਾਨ ਨਾਲ RD-93MA ਇੰਜਣਾਂ ਦੀ ਡੀਲ ਮਗਰੋਂ ਆਹਮੋ-ਸਾਹਮਣੇ ਆਈਆਂ ਕਾਂਗਰਸ-ਭਾਜਪਾ

Sunday, Oct 05, 2025 - 03:40 PM (IST)

ਰੂਸ ਦੀ ਪਾਕਿਸਤਾਨ ਨਾਲ RD-93MA ਇੰਜਣਾਂ ਦੀ ਡੀਲ ਮਗਰੋਂ ਆਹਮੋ-ਸਾਹਮਣੇ ਆਈਆਂ ਕਾਂਗਰਸ-ਭਾਜਪਾ

ਨਵੀਂ ਦਿੱਲੀ : ਰੂਸ ਵੱਲੋਂ ਪਾਕਿਸਤਾਨ ਨੂੰ JF-17 ਥੰਡਰ ਬਲਾਕ III ਲੜਾਕੂ ਜਹਾਜ਼ਾਂ ਲਈ ਐਡਵਾਂਸਡ RD-93MA ਇੰਜਣਾਂ ਦੀ ਸਪਲਾਈ ਕੀਤੇ ਜਾਣ ਦੇ ਕਥਿਤ ਦਾਅਵਿਆਂ ਨੇ ਭਾਰਤੀ ਰਾਜਨੀਤੀ ਵਿੱਚ ਸਿਆਸੀ ਭੂਚਾਲ ਲਿਆ ਦਿੱਤਾ ਹੈ। ਇਸ ਮੁੱਦੇ 'ਤੇ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ ਹੋ ਗਈਆਂ ਹਨ।

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਮੋਦੀ ਸਰਕਾਰ 'ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇਸ ਨੂੰ "ਕੂਟਨੀਤਕ ਅਸਫਲਤਾ" ਦੱਸਿਆ। ਰਮੇਸ਼ ਨੇ ਸਵਾਲ ਕੀਤਾ ਕਿ ਭਾਰਤ ਦਾ ਸਭ ਤੋਂ ਭਰੋਸੇਮੰਦ ਰਣਨੀਤਕ ਸਹਿਯੋਗੀ ਰਿਹਾ ਰੂਸ ਹੁਣ ਪਾਕਿਸਤਾਨ ਦੀ ਮਦਦ ਕਿਉਂ ਕਰ ਰਿਹਾ ਹੈ ? ਉਨ੍ਹਾਂ ਨੇ ਯਾਦ ਦਿਵਾਇਆ ਕਿ ਇਹ ਉਹੀ JF-17 ਬਲਾਕ III ਹੈ ਜਿਸ ਨੇ ਪਹਿਲਾਂ ਭਾਰਤ ਵਿਰੁੱਧ PL-15 ਮਿਜ਼ਾਈਲਾਂ ਦੀ ਵਰਤੋਂ ਕੀਤੀ ਸੀ। ਰਮੇਸ਼ ਨੇ ਰੂਸ ਤੋਂ S-400 ਅਤੇ Su-57 ਲੜਾਕੂ ਜਹਾਜ਼ਾਂ ਬਾਰੇ ਗੱਲਬਾਤ ਜਾਰੀ ਰੱਖਣ 'ਤੇ ਵੀ ਸਵਾਲ ਉਠਾਏ।

ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ

ਕਾਂਗਰਸ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਭਾਜਪਾ ਦੇ ਬੁਲਾਰੇ ਅਮਿਤ ਮਾਲਵੀਆ ਨੇ ਕਾਂਗਰਸ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰੂਸ ਨੇ ਪਾਕਿਸਤਾਨ ਨੂੰ ਇੰਜਣ ਸਪਲਾਈ ਦੇ ਸਾਰੇ ਦਾਅਵਿਆਂ ਨੂੰ ਸਪੱਸ਼ਟ ਰੂਪ ਵਿੱਚ ਰੱਦ ਕਰ ਦਿੱਤਾ ਹੈ। ਮਾਲਵੀਆ ਨੇ ਜੈਰਾਮ ਰਮੇਸ਼ 'ਤੇ ਝੂਠ ਫੈਲਾਉਣ ਅਤੇ ਇੱਕ ਕਿਸੇ ਅਣਜਾਣ ਖ਼ਬਰ ਦਾ ਸਹਾਰਾ ਲੈਣ ਦਾ ਦੋਸ਼ ਲਗਾਇਆ, ਜਿਸ ਨੂੰ ਉਹ ਪ੍ਰੋ-ਪਾਕਿਸਤਾਨ ਪ੍ਰਚਾਰ ਫੈਲਾਉਣ ਵਾਲੀ ਵੈੱਬਸਾਈਟ ਦੱਸਦੇ ਹਨ। ਭਾਜਪਾ ਨੇ ਕਾਂਗਰਸ ਦੇ ਇਸ ਕੰਮ ਨੂੰ ਸੂਚਨਾ ਯੁੱਧ ਦਾ ਹਿੱਸਾ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਇਹ ਵਿਵਾਦ ਇੱਕ ਅਣਅਧਿਕਾਰਤ ਖ਼ਬਰ ਨਾਲ ਸ਼ੁਰੂ ਹੋਇਆ ਸੀ, ਜਿਸ ਵਿੱਚ ਰੂਸ ਦੀ ਰੋਸੋਬੋਰਨਐਕਸਪੋਰਟ ਦੁਆਰਾ JF-17 ਦੇ ਨਵੀਨਤਮ ਸੰਸਕਰਣ ਲਈ RD-93MA ਇੰਜਣ ਸਪਲਾਈ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਰੂਸ ਦੇ ਅਧਿਕਾਰਤ ਚੈਨਲਾਂ ਵੱਲੋਂ ਇਸ ਸਪਲਾਈ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਅੰਮ੍ਰਿਤਸਰ ਤੋਂ ਬਰਮਿੰਘਮ ਜਾਂਦੀ Air India ਦੀ ਫਲਾਈਟ 'ਚ ਆ ਗਈ ਖ਼ਰਾਬੀ, ਖੁੱਲ੍ਹ ਗਿਆ RAT

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News