ਬ੍ਰਿਟੇਨ ''ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੀਆਂ ਔਰਤਾਂ ਨੂੰ ਸਜ਼ਾ ਸੁਣਾਈ ਗਈ

06/22/2018 8:30:14 PM

ਲੰਡਨ— ਮੋਰੱਕੋ ਦੀਆਂ ਜੜਾਂ ਵਾਲੀ ਇਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੀ ਇਕ ਸਮਰਥਕ ਨੂੰ ਘੱਟ ਤੋਂ ਘੱਟ 16 ਸਾਲ ਦੀ ਸਜ਼ਾ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਔਰਤਾਂ ਨੇ ਬ੍ਰਿਟੇਨ 'ਚ ਮਹਿਲਾ ਅੱਤਵਾਦੀਆਂ ਦੇ ਪਹਿਲੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਰਿਜਲਾਈਨ ਬੋਲਰ ਦੀ ਮਾਂ ਮੀਨਾ ਡਿਚ ਦਾ ਜਨਮ ਮੋਰੱਕੋ 'ਚ ਹੋਇਆ ਸੀ। ਮੀਨਾ ਨੇ ਆਪਣੀ 22 ਸਾਲ ਦੀ ਧੀ ਦੀ ਅੱਤਵਾਦੀ ਹਮਲੇ ਦੀ ਸਾਜ਼ਿਸ਼ 'ਚ ਮਦਦ ਕਰਨ ਦਾ ਦੋਸ਼ ਕਬੂਲ ਕੀਤਾ ਜਿਸ ਤੋਂ ਬਾਅਦ ਉਸ ਨੂੰ 6 ਸਾਲ, 9 ਮਹੀਨੇ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਉਸ ਨੂੰ ਨਿਗਰਾਨੀ 'ਚ 5 ਸਾਲ ਦੀ ਵੀ ਸਜ਼ਾ ਸੁਣਾਈ ਗਈ।

ਰਿਜ਼ਲਾਈਨ ਦੀ ਦੋਸਤ ਖਾਵਲਾ ਬਾਰਧੋਥੀ ਨੂੰ 2 ਸਾਲ, 4 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ। ਉਸ ਨੇ ਲੰਡਨ ਦੇ ਸਿਆਸੀ ਗੜ੍ਹ ਵੈਸਟਮਿੰਸਟਰ 'ਚ ਚਾਕੂ ਨਾਲ ਹਮਲੇ ਦੀਆਂ ਯੋਜਨਾਵਾਂ ਬਾਰੇ ਪਤਾ ਹੋਣ ਦਾ ਦੋਸ਼ ਕਬੂਲ ਕੀਤਾ ਸੀ। ਰਿਜਲਾਈਨ ਨੇ ਪਿਛਲੇ ਸਾਲ ਅਪ੍ਰੈਲ 'ਚ ਪੈਲੇਸ ਆਫ ਵੈਸਟਮਿੰਸਟਰ ਨੇੜੇ ਲੋਕਾਂ ਨੂੰ ਚਾਕੂ ਮਾਰ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਯੋਜਨਾ ਬਣਾਈ ਸੀ। ਰਿਜਲਾਈਨ ਇਕ ਬੱਚੇ ਦੀ ਮਾਂ ਹੈ ਤੇ ਉਸ ਨੇ ਆਪਣੀ ਭੈਣ ਸਫਾ ਬੋਲਰ (16) ਦੇ ਹਿਰਾਸਤ 'ਚ ਹੋਣ ਕਾਰਨ ਉਸ ਦੀ ਹਮਲੇ ਦੀ ਯੋਜਨਾ ਨੂੰ ਆਪਣਾ ਲਿਆ ਸੀ। ਆਈ.ਐੱਸ.ਆਈ.ਐੱਸ. ਨਾਲ ਜੁੜੀ ਸਫਾ ਬੋਲਰ ਨੂੰ ਬ੍ਰਿਟੇਨ ਤੇ ਸੀਰੀਆ 'ਚ ਅੱਤਵਾਦੀ ਹਮਲੇ ਦੀਆਂ ਯੋਜਨਾਵਾਂ ਬਣਾਉਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਸਜ਼ਾ ਸੁਣਾਈ ਜਾਵੇਗੀ।


Related News