ਕਸ਼ਮੀਰ ਤੇ ਖਾਲਿਸਤਾਨ ਸਮਰੱਥਕ ਭਾਰਤ-ਵਿਰੋਧੀ ਤੱਤਾਂ ਨਾਲ ਨਜਿੱਠਣ ਲਈ ਤਰੀਕਾ ਬਦਲੇ ਬ੍ਰਿਟੇਨ
Saturday, Feb 11, 2023 - 01:58 PM (IST)

ਲੰਡਨ (ਭਾਸ਼ਾ)- ਅੱਤਵਾਦ ਨੂੰ ਰੋਕਣ ਸਬੰਧੀ ਬ੍ਰਿਟੇਨ ਸਰਕਾਰ ਦੀ ਇਕ ਯੋਜਨਾ ਦੀ ਸਮੀਖਿਆ ਵਿਚ ਦੇਸ਼ ਲਈ ‘ਤਰਜੀਹੀ ਖ਼ਤਰੇ’ ਦੇ ਰੂਪ ਵਿਚ ਇਸਲਾਮੀ ਅੱਤਵਾਦ ਨਾਲ ਨਜਿੱਠਣ ਵਿਚ ਸੁਧਾਰ ਦੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ ਅਤੇ ਕਸ਼ਮੀਰ ਨੂੰ ਲੈ ਕੇ ਬ੍ਰਿਟੇਨ ਦੇ ਮੁਸਲਮਾਨਾਂ ਦੇ ਕੱਟੜ ਰਵੱਈਏ ਅਤੇ ਖਾਲਿਸਤਾਨ ਸਮਰਥਕ ਅੱਤਵਾਦ ਸਮੇਤ ਵੱਧਦੀਆਂ ਚਿੰਤਾਵਾਂ ਦੇ ਹੋਰ ਖੇਤਰਾਂ ਨੂੰ ਵੀ ਨਿਸ਼ਾਨਬੱਧ ਕੀਤਾ ਗਿਆ ਹੈ।
ਸਰਕਾਰ ਦੀ ਅੱਦਵਾਦ ਰੋਕੂ ਸ਼ੁਰੂਆਤੀ ਦਖਲਅੰਦਾਜ਼ੀ ਰੋਕਥਾਮ ਰਣਨੀਤੀ ਦੀ ਇਸ ਹਫਤੇ ਪ੍ਰਕਾਸ਼ਿਤ ਸਮੀਖਿਆ ਵਿਚ ਚਿਤਾਵਨੀ ਦਿੱਤੀ ਗਈ ਕਿ ‘ਵਿਸ਼ੇਸ਼ ਤੌਰ ’ਤੇ ਕਸ਼ਮੀਰ ਦੇ ਵਿਸ਼ੇ ਵਿਚ ਭਾਰਤ ਵਿਰੋਧੀ ਭਾਵਨਾ ਨੂੰ ਭੜਕਾਉਣ’ ਦੇ ਸੰਦਰਭ ਵਿਚ ਪਾਕਿਸਤਾਨ ਦੀ ਬਿਆਨਬਾਜ਼ੀ ਬ੍ਰਿਟੇਨ ਦੇ ਮੁਸਲਿਮ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਵਿਚ ਬ੍ਰਿਟੇਨ ਵਿਚ ਇਕ ਛੋਟੀ ਗਿਣਤੀ ਵਿਚ ਸਰਗਰਮ ਖਾਲਿਸਤਾਨ ਸਮਰਥਕ ਸਮੂਹਾਂ ਵਲੋਂ ਫੈਲਾਏ ਜਾ ਰਹੇ ਝੂਠੇ ਬਿਰਤਾਂਤ ਖਿਲਾਫ ਵੀ ਚਿਤਾਵਨੀ ਦਿੱਤੀ ਗਈ ਹੈ।
ਸਮੀਖਿਆ ਵਿਚ ਕਿਹਾ ਗਿਆ ਹੈ, 'ਮੈਂ ਬ੍ਰਿਟੇਨ ਦੇ ਕੱਟੜਪੰਥੀ ਸਮੂਹਾਂ ਨਾਲ ਜੂੜੇ ਸਬੂਤ ਦੇਖੇ ਹਨ। ਨਾਲ ਹੀ ਮੈਂ ਕਸ਼ਮੀਰ ਵਿਚ ਹਿੱਸਾ ਦਾ ਸੱਦਾ ਦੇਣ ਵਾਲੇ ਇਕ ਪਾਕਿਸਤਾਨੀ ਮੌਲਵੀ ਦੇ ਬ੍ਰਿਟੇਨ ਵਿਚ ਸਮਰਥਕ ਦੇਖੇ ਹਨ। ਮੈਂ ਅਜਿਹੇ ਸਬੂਤ ਵੀ ਦੇਖੇ ਹਨ, ਜੋ ਦਿਖਾਉਂਦੇ ਹਨ ਕਿ ਕਸ਼ਮੀਰ ਨਾਲ ਸਬੰਧਤ ਭੜਕਾਵੇ ਵਿਚ ਬਰਤਾਨਵੀ ਇਸਲਾਮੀਆਂ ਦੀ ਬਹੁਤ ਰੂਚੀ ਹੁੰਦੀ ਹੈ।' ਸਮੀਖਿਆ ਵਿਚ ਕਿਹਾ ਗਿਆ ਹੈ ਕਿ ਇਸ ਗੱਲ ’ਤੇ ਭਰੋਸਾ ਕਰਨ ਦਾ ਕੋਈ ਕਾਰਨ ਨਹੀਂ ਹੈ ਅਤੇ ਇਹ ਮੁੱਦਾ ਇੰਝ ਹੀ ਖਤਮ ਹੋ ਜਾਏਗਾ, ਕਿਉਂਕਿ ਇਸਲਾਮਵਾਦੀ ਆਉਣ ਵਾਲੇ ਸਾਲਾਂ ਵਿਚ ਇਸਦਾ ਲਾਭ ਚੁੱਕਣਾ ਚਾਹੁਣਗੇ।