ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ

Monday, May 12, 2025 - 11:41 AM (IST)

ਵੱਡੀ ਖ਼ਬਰ:  ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ

ਅੰਮ੍ਰਿਤਸਰ (ਨੀਰਜ)– ਇਕ ਪਾਸੇ ਜਿਥੇ ਅਮਰੀਕਾ ਵਿਚੋਲਗੀ ਦੇ ਚਲਦੇ ਭਾਰਤ-ਪਾਕਿਸਤਾਨ ਜੰਗ ’ਚ ਜੰਗਬੰਦੀ ਹੋ ਚੁੱਕੀ ਹੈ ਤਾਂ ਉਥੇ ਦੂਜੇ ਪਾਸੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਹੁਣ ਵੀ ਪੂਰੀ ਤਰ੍ਹਾਂ ਨਾਲ ਅਲਰਟ ’ਤੇ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ 12 ਮਈ ਨੂੰ ਵੀ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਸਿੱਖਿਆ ਸੰਸਥਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮ ’ਚ ਸਪੱਸ਼ਟ ਲਿਖਿਆ ਹੈ ਕਿ ਕੋਈ ਵੀ ਸਕੂਲ ਆਪਣੇ ਅਧਿਆਪਕਾਂ ਨੂੰ ਸਕੂਲ ’ਚ ਨਹੀਂ ਬੁਲਾਏਗਾ ਹਾਲਾਂਕਿ ਆਨਲਾਈਨ ਪੜ੍ਹਾਈ ਕਰਵਾਉਣ ਲਈ ਪ੍ਰਸ਼ਾਸਨ ਨੇ ਸਕੂਲਾਂ ਨੂੰ ਇਕ ਬਦਲ ਜ਼ਰੂਰ ਦਿੱਤਾ ਹੈ।

ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬਲੈਕ ਆਊਟ ਦਾ ਐਲਾਨ ਤਾਂ ਨਹੀਂ ਕੀਤਾ ਪਰ ਫਿਰ ਵੀ ਆਮ ਜਨਤਾ ਨੂੰ ਅਲਰਟ ਰਹਿਣ ਲਈ ਅਪੀਲ ਜ਼ਰੂਰ ਕੀਤੀ ਹੈ ਕਿਉਂਕਿ ਪਾਕਿਸਤਾਨ ਵਰਗੇ ਦੇਸ਼ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ। ਪਾਕਿਸਤਾਨ ਨੇ 1965 ਤੇ 71 ਦੀ ਜੰਗ ’ਚ ਵੀ ਪਿੱਠ ’ਤੇ ਛੁਰਾ ਮਾਰਨ ਦਾ ਕੰਮ ਕੀਤਾ ਸੀ ਅਤੇ ਕਾਰਗਿਲ ਜੰਗ ’ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਹਰ ਕਦਮ ਫੂਕ-ਫੂਕ ਕੇ ਰੱਖ ਰਹੀ ਹੈ ਤਾਂਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਅਤੇ ਆਮ ਜਨਤਾ ਸੁਖੀ ਰਹਿ ਸਕੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ

ਮਈ ਅਤੇ ਜੂਨ ਦੇ ਮਹੀਨੇ ’ਚ ਸਕੂਲਾਂ ’ਚ ਛੁੱਟੀਆਂ ਹੋਣ ਦੇ ਚਲਦੇ ਅੰਮ੍ਰਿਤਸਰ ਸਣੇ ਪੂਰੇ ਉੱਤਰ ਭਾਰਤ ’ਚ ਟੂਰਿਜਮ ਕਾਰੋਬਾਰ ਆਪਣੇ ਤੂਫਾਨ ’ਤੇ ਹੁੰਦਾ ਹੈ ਅਤੇ ਮੁੱਖ ਰੂਪ ਨਾਲ ਅੰਮ੍ਰਿਤਸਰ ’ਚ ਇਨ੍ਹਾਂ ਦੋ ਮਹੀਨਿਆਂ ਦੇ ਵਿਚ ਟੂਰਸਿਟਾਂ ਦੀ ਭਾਰੀ ਉਮੀਦ ਹੁੰਦੀ ਹੈ, ਪਰ ਜੰਗ ਦੇ ਮਾਹੌਲ ’ਚ 99 ਫੀਸਦੀ ਟੂਰਿਜਮ ਕਾਰੋਬਾਰ ਚੌਪਟ ਹੋ ਚੁੱਕਾ ਹੈ ਅਤੇ ਹੋਟਲ ਕਾਰੋਬਾਰੀ ਭਾਰੀ ਨਿਰਾਸ਼ਾ ’ਚ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੋ ਤਾਂ ਕਾਫੀ ਗਿਣਤੀ ’ਚ ਹੋਟਲ ਮਾਲਕਾਂ ਨੇ ਲੀਜ ’ਤੇ ਹੋਟਲ ਲਈ ਹੁੰਦੇ ਹਨ ਅਤੇ ਹਰ ਮਹੀਨੇ ਇਸ ਦਾ ਕਿਰਾਇਆ ਵੀ ਦੇਣਾ ਪੈਂਦਾ ਹੈ ਪਰ ਜੰਗ ਦੇ ਮਾਹੌਲ ’ਚ ਕਿਰਾਇਆ ਦੇਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਅੰਮ੍ਰਿਤਸਰ ਦੀ ਅਰਥਵਿਵਸਥਾ ਦੀ ਗੱਲ ਕਰੋ ਤਾਂ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਸ਼ਿਫਟ ਹੋ ਚੁੱਕੇ ਹਨ ਅਜਿਹੇ ’ਚ ਟੂਰਜ਼ਿਮ ਕਾਰੋਬਾਰ ਹੀ ਜ਼ਿਲ੍ਹੇ ਦੇ ਲੋਕਾਂ ਲਈ ਇਕਮਾਤਰਾ ਸਹਾਰਾ ਸੀ। ਟੂਰਸਿਟਾਂ ਦੀ ਆਮਦ ਨਾਲ ਹੋਟਲ ਕਾਰੋਬਾਰੀ, ਰੈਸਟੋਰੈਂਟ ਅਤੇ ਢਾਬਾ ਆਦਿ ਚਲਾਉਣ ਵਾਲੇ ਲੋਕ, ਟੈਕਸੀ ਅਤੇ ਆਟੋ ਚਾਲਕ ਅਤੇ ਹੋਰ ਕਾਰੋਬਾਰੀਆਂ ਦਾ ਧੰਦਾ ਚਲਦਾ ਸੀ ਪਰ ਫਿਲਹਾਲ ਇਸ ਸਮੇਂ ਸਭ ਕੁਝ ਵਿਗੜ ਚੁੱਕਾ ਹੈ ਅਤੇ ਲੋਕ ਇਹੀ ਪ੍ਰਾਰਥਨਾ ਕਰ ਰਹੇ ਹਨ ਕਿ ਮਾਹੌਲ ਠੀਕ ਹੋ ਜਾਏ।

ਇਹ ਵੀ ਪੜ੍ਹੋ-  ਗੁਰਦਾਸਪੁਰ 'ਚ ਕੱਲ੍ਹ ਵੀ ਸਕੂਲ ਰਹਿਣਗੇ ਬੰਦ

ਜੰਗ ਦੇ ਮਾਹੌਲ ਨੇ ਬੇਨਕਾਬ ਕੀਤੇ ਲੋਕਾਂ ਨੂੰ ਚਰਿੱਤਰ

ਪਾਕਿਸਤਾਨ ਨਾਲ ਹਾਲਾਂਕਿ ਸਿੱਧੀ ਜੰਗ ਜਿਸ ’ਚ ਆਹਮੋ-ਸਾਹਮਣੇ ਦੀ ਲੜਾਈ ਤਾਂ ਨਹੀਂ ਹੋਈ ਅਤੇ ਲਗਾਤਾਰ ਤਿੰਨ ਦਿਨਾਂ ਤਕ ਆਸਮਾਨੀ ਹਮਲੇ ਹੁੰਦੇ ਰਹੇ ਪਰ ਇਸ ਮਾਹੌਲ ਨੇ ਕਈ ਲੋਕਾਂ ਦੇ ਚਰਿੱਤਰ ਜ਼ਰੂਰ ਬੇਨਕਾਬ ਕਰ ਦਿੱਤੇ ਹਨ, ਖਾਸ ਕਰ ਕੇ ਕਰਿਆਨਾ ਦੁਕਾਨਦਾਰਾਂ, ਖੁਰਾਕ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਹੋਲਸੇਲਰਾਂ ਅਤੇ ਇਥੋਂ ਤਕ ਦੀ ਸਬਜ਼ੀ ਵਿਕੇਰਤਾਵਾਂ ’ਚ ਕੁਝ ਕਾਰੋਬਾਰੀਆਂ ਨੇ ਜੰਮ ਕੇ ਆਮ ਜਨਤਾ ਨੂੰ ਲੁੱਟਿਆ ਅਤੇ ਕਾਲਾਬਾਜ਼ਾਰੀ ਸ਼ੁਰੂ ਕਰ ਦਿੱਤੀ ਅਜਿਹੇ ਮਾਹੌਲ ’ਚ ਇਨ੍ਹਾਂ ਸਫੈਦਪੋਸ਼ ਲੋਕਾਂ ਦੇ ਚਰਿੱਤਰ ਵੀ ਬੇਨਕਾਬ ਹੋ ਗਏ ਪਰ ਕੁਝ ਕਾਰੋਬਾਰੀ ਅਜਿਹੇ ਵੀ ਰਹੇ ਜਿਨ੍ਹਾਂ ਨੇ ਈਮਾਨਦਾਰੀ ਦਾ ਪਾਲਣ ਕਰਦੇ ਹੋਏ ਕਿਸੇ ਵੀ ਨਾਗਰਿਕ ਦਾ ਆਰਥਿਕ ਸੋਸ਼ਣ ਨਹੀਂ ਕੀਤਾ।

ਜੰਗ ਦੇ ਮਾਹੌਲ ’ਚ ਲੋਕਾਂ ਨੇ ਦੋ-ਦੋ ਮਹੀਨੇ ਤਕ ਦਾ ਰਾਸ਼ਨ ਤਕ ਜਮ੍ਹਾ ਕਰ ਲਿਆ ਸੀ ਅਤੇ ਕਰਿਆਨਾ ਦੁਕਾਨਾਂ ’ਤੇ ਭਾਰੀ ਭੀੜ ਲੱਗੀ ਰਹੀ ਇਥੋਂ ਤਕ ਕਿ ਦੋ-ਤਿੰਨ ਦਿਨਾਂ ’ਚ ਕੁਝ ਦੁਕਾਨਾਂ ਹੀ ਖਾਲੀ ਹੋ ਗਈਆਂ ਜਿਸ ਦਾ ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਨੇ ਸੋਸ਼ਣ ਕੀਤਾ।

ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਅਹਿਮ ਖ਼ਬਰ, ਲਾਗੂ ਹੋਏ ਨਵੇਂ ਹੁਕਮ

ਭਵਿੱਖ ’ਚ ਖਾਮੀਆਂ ਨੂੰ ਦੂਰ ਕਰਨ ਦੀ ਲੋੜ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਹਰ ਉਹ ਪੁਖਤਾ ਪ੍ਰਬੰਧ ਕੀਤੇ ਗਏ ਹਨ ਜੋ ਜ਼ਰੂਰੀ ਸਨ ਪਰ ਇਸ ਦੌਰਾਨ ਕੁਝ ਖਾਮੀਆਂ ਵੀ ਦੇਖਣ ਨੂੰ ਮਿਲੀ ਜਿਵੇਂ ਕਿ ਮਹਾਨਗਰ ਦੇ ਕਈ ਇਲਾਕਿਆਂ ’ਚ ਸਾਇਰਨ ਦੀ ਆਵਾਜ਼ ਨਹੀਂ ਆਉਂਦੀ ਸੀ ਅਧਿਕਾਰੀਆਂ ਅਨੁਸਾਰ ਸਾਰੇ ਇਲਾਕਿਆਂ ’ਚ ਸਾਇਰਨ ਤਾਂ ਵਜਦੇ ਸਨ ਪਰ ਉਨ੍ਹਾਂ ਦੀ ਆਵਾਜ਼ ਇੰਨੀ ਘੱਟ ਸੀ ਕਿ ਲੋਕਾਂ ਤਕ ਪਹੁੰਚ ਨਹੀਂ ਪਾਉਂਦੀ ਸੀ ਇਸ ਤਰ੍ਹਾਂ ਦੇ ਖਾਮੀਆਂ ਨੂੰ ਭਵਿੱਖ ’ਚ ਦੂਰ ਕਰਨ ਦੀ ਲੋੜ ਹੈ ਇਹ ਤਾਂ ਖੁਸ਼ਕਿਸਮਤੀ ਰਹੀ ਕਿ ਪਾਕਿਸਤਾਨ ਵੱਲੋਂ ਦਾਗੀ ਗਈ ਮਿਜ਼ਾਈਲਾਂ ਅਤੇ ਡ੍ਰੋਨ ਹਵਾ ’ਚ  ਡੇਗੇ ਸਨ ਨਹੀਂ ਤਾਂ ਸਾਇਰਨ ਦੀ ਲਾਪਰਵਾਹੀ ਕਾਰਨ ਜਨਤਾ ਦਾ ਭਾਰੀ ਨੁਕਸਾਨ ਹੋ ਸਕਦਾ ਸੀ।

ਬਲੈਕ ਆਊਟ ਨਹੀਂ ਪਰ ਅਲਰਟ ਰਹੇ ਜਨਤਾ : ਡੀ. ਸੀ.

ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡੀ. ਸੀ. ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲਾਤ ਨੂੰ ਦੇਖਦੇ ਹੋਏ ਫਿਲਹਾਲ ਬਲੈਕ ਆਊਟ ਤਾਂ ਨਹੀਂ ਕੀਤਾ ਹੈ ਪਰ ਆਮ ਜਨਤਾ ਨੂੰ ਅਲਰਟ ਰਹਿਣ ਦੀ ਲੋੜ ਹੈ ਫਿਲਹਾਲ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਹਾਲਾਤ ਨੂੰ ਦੇਖਦੇ ਹੋਏ ਹੀ ਫੈਸਲਾ ਲਿਆ ਜਾਏਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News