''ਪੰਜਾਬ ਨੂੰ ਵੀ ਜੰਮੂ-ਕਸ਼ਮੀਰ ਵਾਂਗ ਦਿਓ ਵਿਸ਼ੇਸ਼ ਦਰਜਾ'', ਸੁਨੀਲ ਜਾਖੜ ਨੇ ਸੂਬੇ ਲਈ ਮੰਗਿਆ ਆਰਥਿਕ ਪੈਕੇਜ
Monday, May 12, 2025 - 10:17 AM (IST)

ਚੰਡੀਗੜ੍ਹ/ਲੁਧਿਆਣਾ/ਜਲੰਧਰ (ਅੰਕੁਰ, ਗੁਪਤਾ, ਵਿਸ਼ੇਸ਼)- ਚੰਡੀਗੜ੍ਹ ’ਚ ਸ਼ਨੀਵਾਰ ਨੂੰ ਹੋਈ ਸਰਬ-ਪਾਰਟੀ ਮੀਟਿੰਗ, ਜਿਸ ’ਚ ਰਾਜਪਾਲ, ਮੁੱਖ ਮੰਤਰੀ ਤੇ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਸਨ, ਵਿਚ ਪੰਜਾਬ ਭਾਜਪਾ ਮੁਖੀ ਸੁਨੀਲ ਜਾਖੜ ਨੇ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਜ਼ਰੂਰੀ ਮੰਗ ਉਠਾਈ। ਉਨ੍ਹਾਂ ਨੇ ਸੂਬੇ ਦੀ ਸਰਹੱਦੀ ਸਥਿਤੀ ਕਾਰਨ ਹੋਣ ਵਾਲੇ ਨੁਕਸਾਨਾਂ ਨੂੰ ਨਾ ਸਿਰਫ਼ ਮੌਜੂਦਾ ਹਾਲਾਤਾਂ ’ਚ ਸਗੋਂ ਇਤਿਹਾਸਕ ਤੌਰ ’ਤੇ ਵੀ ਧਿਆਨ ’ਚ ਰੱਖਿਆ।
ਇਹ ਖ਼ਬਰ ਵੀ ਪੜ੍ਹੋ - ਹੁਸ਼ਿਆਰਪੁਰ 'ਚ ਫ਼ਿਰ ਦਿਸੇ 'ਪਾਕਿਸਤਾਨੀ ਡਰੋਨ'? ਜਾਣੋ ਕੀ ਹੈ ਅਸਲ ਸੱਚ
ਐਤਵਾਰ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ’ਚ ਫਿਰੋਜ਼ਪੁਰ ਦੇ ਉਨ੍ਹਾਂ ਪੀੜਤਾਂ ਨਾਲ ਮੁਲਾਕਾਤ ਦੌਰਾਨ ਜੋ ਹਾਲ ਹੀ ’ਚ ਇਕ ਪਿੰਡ ’ਚ ਹੋਈ ਗੋਲੀਬਾਰੀ ਅਤੇ ਡਰੋਨ ਹਮਲਿਆਂ ’ਚ ਜ਼ਖਮੀ ਹੋਏ ਸਨ, ਜਾਖੜ ਨੇ ਸਾਂਝੇ ਯਤਨਾਂ ਦੀ ਤੁਰੰਤ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਣਨੀਤਕ ਸਥਿਤੀ ਤੇ ਸਾਲਾਂ ਤੋਂ ਸਹਿਣ ਕੀਤੀਆਂ ਆਰਥਿਕ ਮਜਬੂਰੀਆਂ ਖਾਸ ਤੌਰ ’ਤੇ ਵਪਾਰ ’ਚ ਵਿਘਨ, ਸਰਹੱਦੀ ਖੇਤਰ ਦੀਆਂ ਪਾਬੰਦੀਆਂ ਤੇ ਵਧੇ ਹੋਏ ਸੁਰੱਖਿਆ ਜੋਖਮਾਂ ਨੂੰ ਦੇਖਦਿਆਂ ਹੁਣ ਕੇਂਦਰ ਤੋਂ ਢਾਂਚਾਗਤ ਤੇ ਨਿਰੰਤਰ ਸਹਾਇਤਾ ਦੀ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਬਾਰੇ ਪੂਰੀ ਅਪਡੇਟ, ਜਾਣੋ ਕਿੱਥੇ-ਕਿੱਥੇ ਸਕੂਲ ਖੁੱਲ੍ਹੇ ਤੇ ਕਿੱਥੇ ਰਹਿਣਗੇ ਬੰਦ
ਸੂਬਾ ਭਾਜਪਾ ਪ੍ਰਧਾਨ ਨੇ ਸੁਝਾਅ ਦਿੱਤਾ ਕਿ ਪੰਜਾਬ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ਵਾਂਗ ਵਿਸ਼ੇਸ਼ ਦਰਜਾ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਲੰਬੇ ਸਮੇਂ ਦੇ ਆਰਥਿਕ ਅਤੇ ਵਿਕਾਸ ਸਬੰਧੀ ਲਾਭ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਨਅਤ, ਖੇਤੀਬਾੜੀ ਤੇ ਸਰਹੱਦੀ ਭਾਈਚਾਰਿਆਂ ਨੇ ਪਾਕਿਸਤਾਨ ਨਾਲ ਨੇੜਤਾ ਕਾਰਨ ਵਿਲੱਖਣ ਮੁਸ਼ਕਲਾਂ ਸਹੀਆਂ ਹਨ। ਵਪਾਰਕ ਮਾਰਗ ਸੀਮਤ ਹਨ, ਨਿਵੇਸ਼ ’ਚ ਢਾਂਚਾਗਤ ਝਿਜਕ ਹੈ ਤੇ ਕਿਸਾਨ ਅਕਸਰ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰਦੇ ਹਨ। ਸਾਡੇ ਨੌਜਵਾਨ ਆਪਣੀ ਸਮਰੱਥਾ ਦੇ ਬਰਾਬਰ ਮੌਕਿਆਂ ਦੇ ਹੱਕਦਾਰ ਹਨ। ਇਸ ਲਈ ਵਿਸ਼ੇਸ਼ ਸਹਾਇਤਾ ਅਤੇ ਸਕਾਰਾਤਮਕ ਨੀਤੀਗਤ ਦਖਲ ਦੀ ਲੋੜ ਹੈ। ਇਸ ਸਬੰਧ ’ਚ ਸ਼ਨੀਵਾਰ ਨੂੰ ਚੰਡੀਗੜ੍ਹ ’ਚ ਰਾਜਪਾਲ ਤੇ ਮੁੱਖ ਮੰਤਰੀ ਦੀ ਮੌਜੂਦਗੀ ’ਚ ਹੋਈ ਸਰਬ-ਪਾਰਟੀ ਮੀਟਿੰਗ ’ਚ ਜਾਖੜ ਨੇ ਭਾਜਪਾ ਵੱਲੋਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਪੰਜਾਬ ਦੇ ਹਿੱਤ ’ਚ ਇਸ ਵਿਸ਼ੇਸ਼ ਆਰਥਿਕ ਪੈਕੇਜ ਲਈ ਕੇਂਦਰ ਸਰਕਾਰ ਨੂੰ ਸਾਂਝੇ ਤੌਰ ’ਤੇ ਅਪੀਲ ਕਰਨ। ਸਾਰੀਆਂ ਪਾਰਟੀਆਂ ਜਿਨ੍ਹਾਂ ’ਚ ਗਵਰਨਰ ਗੁਲਾਬ ਚੰਦ ਕਟਾਰੀਆ ਵੀ ਸ਼ਾਮਲ ਸਨ, ਨੇ ਇਸ ਸੁਝਾਅ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ਭਾਜਪਾ ਕੇਂਦਰੀ ਲੀਡਰਸ਼ਿਪ ਨਾਲ ਸਰਗਰਮੀ ਨਾਲ ਸੰਪਰਕ ਕਰੇਗੀ ਤਾਂ ਜੋ ਪੰਜਾਬ ਦੇ ਜਾਇਜ਼ ਮਾਮਲੇ, ਵਿਸ਼ੇਸ਼ ਦਰਜੇ ਅਤੇ ਸਹਾਇਤਾ ਲਈ ਨੂੰ ਸਪੱਸ਼ਟਤਾ ਤੇ ਪ੍ਰਤੀਬੱਧਤਾ ਨਾਲ ਪੇਸ਼ ਕੀਤਾ ਜਾਵੇ ਤਾਂ ਜੋ ਸਾਡੇ ਕਿਸਾਨਾਂ, ਵਪਾਰੀਆਂ, ਨੌਜਵਾਨਾਂ ਤੇ ਵਿਸ਼ਾਲ ਪੰਜਾਬੀ ਭਾਈਚਾਰੇ ਦੇ ਹਿੱਤਾਂ ਨੂੰ ਤੁਰੰਤ ਸੰਬੋਧਨ ਕੀਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ - Punjab: 'ਜੰਗ' ਦੇ ਹਾਲਾਤ 'ਚ ਸਕੂਲ ਦੇ ਮੁਲਾਜ਼ਮ ਨੂੰ ਇਕ ਗਲਤੀ ਪੈ ਗਈ ਭਾਰੀ! ਫ਼ੌਜ ਤਕ ਪਹੁੰਚਿਆ ਮਾਮਲਾ
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਸੀ। ਅੱਜ ਸਰਹਿੰਦ ਫ਼ਤਹਿ ਦਿਵਸ ਮੌਕੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਸਤਿਕਾਰ ਸਹਿਤ ਯਾਦ ਕਰਦੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8