ਭਾਰਤ-ਪਾਕਿ ਦੋਨੋਂ ਵਲੋਂ ਯਾਤਰੀਆਂ ਦੀ ਐਂਟਰੀ ਬੰਦ, ਜੇਸੀਪੀ ਅਟਾਰੀ ''ਤੇ ਇਕ ਦਰਜਨ ਦੇ ਕਰੀਬ ਪਾਕਿ ਨਾਗਰਿਕ ਫੱਸੇ

Friday, May 02, 2025 - 11:15 AM (IST)

ਭਾਰਤ-ਪਾਕਿ ਦੋਨੋਂ ਵਲੋਂ ਯਾਤਰੀਆਂ ਦੀ ਐਂਟਰੀ ਬੰਦ, ਜੇਸੀਪੀ ਅਟਾਰੀ ''ਤੇ ਇਕ ਦਰਜਨ ਦੇ ਕਰੀਬ ਪਾਕਿ ਨਾਗਰਿਕ ਫੱਸੇ

ਅੰਮ੍ਰਿਤਸਰ (ਨੀਰਜ)-ਪਾਕਿਸਤਾਨੀ ਯਾਤਰੀਆਂ ਨੂੰ ਭਾਰਤ ਛੱਡਣ ਲਈ 30 ਅਪ੍ਰੈਲ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਜਿੱਥੇ ਵਾਹਗਾ-ਅਟਾਰੀ ਸਰਹੱਦ ਦੇ ਦੋਵੇਂ ਪਾਸੇ ਦੇ ਗੇਟ ਬੰਦ ਰਹੇ ਅਤੇ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਉੱਥ 1 ਮਈ ਨੂੰ ਲਗਭਗ ਇੱਕ ਦਰਜਨ ਪਾਕਿਸਤਾਨੀ ਨਾਗਰਿਕ ਜੇਸੀਪੀ (ਸੰਯੁਕਤ ਚੈੱਕ ਪੋਸਟ) ਅਟਾਰੀ ਸਰਹੱਦ ਦੇ ਮੁੱਖ ਗੇਟ ਦੇ ਬਾਹਰ ਵਾਪਸੀ ਦੀ ਉਡੀਕ ਵਿੱਚ ਬੈਠੇ ਸਨ, ਪਰ ਉਨ੍ਹਾਂ ਨੂੰ ਨਾ ਤਾਂ ਜੇਸੀਪੀ ਦੇ ਅੰਦਰ ਜਾਣ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮਦਦ ਦਿੱਤੀ ਗਈ।

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ

ਹੁਣ ਕੋਈ ਵੀ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ ਕਿ ਇਨ੍ਹਾਂ ਨਾਗਰਿਕਾਂ ਦਾ ਕੀ ਬਣੇਗਾ, ਕਿਉਂਕਿ ਭਾਰਤ ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਜੇਕਰ ਕੋਈ ਪਾਕਿਸਤਾਨੀ ਨਾਗਰਿਕ 30 ਅਪ੍ਰੈਲ ਤੋਂ ਬਾਅਦ ਭਾਰਤ ਵਿੱਚ ਫੜਿਆ ਜਾਂਦਾ ਹੈ, ਤਾਂ ਉਸ ਨੂੰ ਤਿੰਨ ਸਾਲ ਦੀ ਕੈਦ ਅਤੇ ਤਿੰਨ ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਦੋ ਵਾਰ ਪਾਕਿਸਤਾਨੀ ਯਾਤਰੀਆਂ ਨੂੰ ਭੇਜਣ ਦੀ ਡੈਡਲਾਈਨ ਵਧਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ

ਪਾਕਿਸਤਾਨੀ ਯਾਤਰੀਆਂ ਨੇ ਸੁਣਾਇਆ ਦੁੱਖੜਾ 

ਨਬੀਲਾ ਅਤੇ ਸ਼ਰਮੀਨ ਦਾ ਵਿਆਹ ਕਈ ਸਾਲ ਪਹਿਲਾਂ ਪਾਕਿਸਤਾਨ ਵਿੱਚ ਹੋਇਆ ਸੀ। ਦੋਵੇਂ ਭੈਣਾਂ ਆਪਣੀ ਮਾਂ ਨੂੰ ਮਿਲਣ ਲਈ 45 ਦਿਨਾਂ ਦੇ ਵੀਜ਼ੇ ’ਤੇ ਭਾਰਤ ਆਈਆਂ ਸਨ ਪਰ ਹੁਣ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ। ਦੋਵੇਂ ਭੈਣਾਂ ਕੋਲ ਭਾਰਤੀ ਪਾਸਪੋਰਟ ਹਨ ਪਰ ਉਨ੍ਹਾਂ ਦੇ ਬੱਚਿਆਂ ਕੋਲ ਪਾਕਿਸਤਾਨੀ ਪਾਸਪੋਰਟ ਹਨ। ਸਕੀਨਾ ਬੇਗਮ ਦਾ ਵੀ ਇਹੀ ਹਾਲ ਸੀ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯੂ. ਪੀ ਆਈ ਸੀ ਪਰ ਹੁਣ ਉਸ ਨੂੰ ਵਾਪਸ ਜਾਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ NIA ਦੀ ਰੇਡ, 6  ਘੰਟਿਆਂ ਤੱਕ ਜਾਰੀ ਰਹੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News