PGI ਦੀ ਮੈਡੀਕਲ ਟੀਮ ਜੰਮੂ-ਕਸ਼ਮੀਰ ਭੇਜੀ ਗਈ

Saturday, May 10, 2025 - 02:47 PM (IST)

PGI ਦੀ ਮੈਡੀਕਲ ਟੀਮ ਜੰਮੂ-ਕਸ਼ਮੀਰ ਭੇਜੀ ਗਈ

ਚੰਡੀਗੜ੍ਹ (ਪਾਲ) : ਭਾਰਤ-ਪਾਕਿ ਹਵਾਈ ਹਮਲੇ ਦਰਮਿਆਨ ਪੀ. ਜੀ. ਆਈ. ਦੇ ਡਾਕਟਰਾਂ ਦੀ ਇਕ ਟੀਮ ਜੰਮੂ-ਕਸ਼ਮੀਰ ਭੇਜੀ ਗਈ ਹੈ। ਮੈਡੀਕਲ ਟੀਮ ਵਿਚ ਐਨਸਥੀਸੀਆ ਵਿਭਾਗ ਤੋਂ ਡਾ. ਅਮਿਤ ਸ਼ਰਮਾ ਅਤੇ ਡਾ. ਸਚਿਨ, ਜਨਰਲ/ਵੈਸਕੁਲਰ, ਸਰਜਰੀ ਤੋਂ ਡਾ. ਸਵਪਨੇਸ਼ ਸਾਹੂ ਅਤੇ ਡਾ. ਗੋਕੁਲ ਕ੍ਰਿਸ਼ਨਨ, ਆਰਥੋਪੈਡਿਕਸ ਤੋਂ ਡਾ. ਹਿਮਾਂਸ਼ੂ ਕੰਵਰ ਅਤੇ ਡਾ. ਉਦਿਤ ਕੇ. ਜਯੰਤ ਅਤੇ ਪਲਾਸਟਿਕ ਸਰਜਰੀ ਤੋਂ ਡਾ. ਮਹੇਸ਼ ਅਤੇ ਡਾ. ਸਚਿਨ ਸੀ. ਨਾਇਰ ਸ਼ਾਮਲ ਹਨ।
ਨਰਸਿੰਗ ਸਟਾਫ਼ ਅਤੇ ਸਪੋਰਟਸ ਟੀਮ ਵੀ ਸ਼ਾਮਲ
ਨਰਸਿੰਗ ਅਫ਼ਸਰਾਂ ਵਿਚ ਨਰਿੰਦਰ ਤਿਆਗੀ ਅਤੇ ਰਮੇਸ਼ ਕੁਮਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਮਰੀਜ਼ਾਂ ਦੀ ਦੇਖਭਾਲ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਸ਼ਿਵਨਾਥ, ਪ੍ਰਦੀਪ ਕੁਮਾਰ ਅਤੇ ਲਖਵੀਰ ਸਿੰਘ ਨੂੰ ਵੀ ਆਵਾਜਾਈ ਸਹਾਇਤਾ ਲਈ ਭੇਜਿਆ ਗਿਆ ਹੈ।
 


author

Babita

Content Editor

Related News