ਅੱਤਵਾਦ ਖ਼ਿਲਾਫ਼ ਲੜਾਈ ''ਚ ਸ਼੍ਰੋਮਣੀ ਅਕਾਲੀ ਦਲ ਭਾਰਤ ਸਰਕਾਰ ਦੇ ਨਾਲ: ਸੁਖਬੀਰ ਬਾਦਲ
Wednesday, May 07, 2025 - 09:47 AM (IST)

ਚੰਡੀਗੜ੍ਹ (ਵੈੱਬ ਡੈਸਕ): ਭਾਰਤ ਸਰਕਾਰ ਵੱਲੋਂ ਅੱਤਵਾਦ ਖ਼ਿਲਾਫ਼ ਛੇੜੀ ਗਈ ਫ਼ੈਸਲਾਕੁੰਨ ਲੜਾਈ ਨੂੰ ਨਵਾਂ ਮੋੜ ਦਿੰਦਿਆਂ 'ਆਪ੍ਰੇਸ਼ਨ ਸਿੰਦੂਰ' ਚਲਾਇਆ ਗਿਆ। ਇਸ ਤਹਿਤ ਬੀਤੀ ਦੇਰ ਰਾਤ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ ਕਈ ਅੱਤਵਾਦੀ ਟਿਕਾਣਿਆਂ 'ਤੇ Air Strike ਕੀਤੀ ਗਈ। ਸੁਖਬੀਰ ਸਿੰਘ ਬਾਦਲ ਨੇ ਇਸ ਆਪ੍ਰੇਸ਼ਨ ਲਈ ਭਾਰਤੀ ਫ਼ੌਜ ਨੂੰ ਸਲਾਮ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ ਏਅਰਪੋਰਟ ਬੰਦ! ਰੱਦ ਹੋ ਗਈਆਂ ਉਡਾਣਾਂ, Ground Zero ਤੋਂ ਵੇਖੋ ਕੀ ਬਣੇ ਹਾਲਾਤ (ਵੀਡੀਓ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ OperationSindoor ਲਈ ਭਾਰਤੀ ਫ਼ੌਜ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਫੈਸਲਾਕੁੰਨ ਕਾਰਵਾਈ ਲਈ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਾਂ।
Shiromani Akali Dal salutes our brave Armed Forces for executing #OperationSindoor with precision & restraint.
— Sukhbir Singh Badal (@officeofssbadal) May 7, 2025
We stand with the Govt of India for its decisive action against terrorism.
Jai Hind! 🇮🇳 #IndianArmy
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ! 3 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਆਖ਼ਿਆ, "ਸ਼੍ਰੋਮਣੀ ਅਕਾਲੀ ਦਲ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ OperationSindoor ਲਈ ਸਲਾਮ ਕਰਦਾ ਹੈ। ਅਸੀਂ ਅੱਤਵਾਦ ਵਿਰੁੱਧ ਫੈਸਲਾਕੁੰਨ ਕਾਰਵਾਈ ਲਈ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਾਂ। ਜੈ ਹਿੰਦ!"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8