ਯੂਕੇ ਨੇ ਭਾਰਤੀ ਨੌਜਵਾਨਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, ''ਯੰਗ ਪ੍ਰੋਫੈਸ਼ਨਲ ਵੀਜ਼ਾ ਸਕੀਮ'' ਦੇ ਦੂਜੇ ਪੜਾਅ ਦਾ ਐਲਾਨ

Tuesday, Jul 25, 2023 - 05:33 PM (IST)

ਯੂਕੇ ਨੇ ਭਾਰਤੀ ਨੌਜਵਾਨਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, ''ਯੰਗ ਪ੍ਰੋਫੈਸ਼ਨਲ ਵੀਜ਼ਾ ਸਕੀਮ'' ਦੇ ਦੂਜੇ ਪੜਾਅ ਦਾ ਐਲਾਨ

ਲੰਡਨ (ਆਈ.ਏ.ਐੱਨ.ਐੱਸ.)- ਬ੍ਰਿਟੇਨ ਤੋਂ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਸਰਕਾਰ ਨੇ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਨਾਗਰਿਕਾਂ ਲਈ 'ਯੰਗ ਪ੍ਰੋਫੈਸ਼ਨਲ ਸਕੀਮ' ਦੀ ਦੂਜੀ ਬੈਲਟ ਪ੍ਰਕਿਰਿਆ ਮਤਲਬ ਵੋਟਿੰਗ ਪ੍ਰਕਿਰਿਆ ਖੋਲ੍ਹਣ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਖੁੱਲ੍ਹੀ ਵੋਟਿੰਗ ਵੀਰਵਾਰ ਦੁਪਹਿਰ 1:30 ਵਜੇ ਬੰਦ ਹੋਵੇਗੀ।  ਬ੍ਰਿਟਿਸ਼ ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਇਸ ਸਬੰਧੀ ਐਲਾਨ ਕੀਤਾ। 

PunjabKesari

ਇਸ ਸਾਲ ਰਸਮੀ ਤੌਰ 'ਤੇ ਸ਼ੁਰੂ ਕੀਤੀ ਗਈ ਇਹ ਸਕੀਮ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਯੋਗਤਾ ਵਾਲੇ ਭਾਰਤੀ ਨਾਗਰਿਕਾਂ ਨੂੰ ਦੋ ਸਾਲ ਤੱਕ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ। ਇਹ ਉਮੀਦਵਾਰ ਨੂੰ ਉਸ ਦਾ ਵੀਜ਼ਾ ਵੈਧ ਹੋਣ ਦੌਰਾਨ ਕਿਸੇ ਵੀ ਸਮੇਂ ਯੂਕੇ ਵਿੱਚ ਦਾਖਲ ਹੋਣ ਅਤੇ ਠਹਿਰਨ ਦੌਰਾਨ ਕਿਸੇ ਵੀ ਸਮੇਂ ਦੇਸ਼ ਛੱਡਣ ਅਤੇ ਵਾਪਸ ਆਉਣ ਦੀ ਇਜਾਜ਼ਤ ਦਿੰਦੀ ਹੈ।  2023 ਵਿੱਚ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ 3,000 ਸਥਾਨ ਉਪਲਬਧ ਹਨ। ਜਦੋਂ ਕਿ ਜ਼ਿਆਦਾਤਰ ਸਥਾਨ ਫਰਵਰੀ ਵਿੱਚ ਖੁੱਲ੍ਹੇ ਪਹਿਲੇ ਬੈਲਟ ਵਿੱਚ ਦਿੱਤੇ ਗਏ ਸਨ, ਬਾਕੀ ਥਾਵਾਂ ਜੁਲਾਈ ਦੇ ਬੈਲਟ ਵਿੱਚ ਦਿੱਤੀਆਂ ਜਾਣਗੀਆਂ। 

 

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਨਿਊਜ਼ੀਲੈਂਡ 'ਚ ਭਾਰਤੀ ਮੂਲ ਦਾ ਸ਼ਖਸ ਲੜੇਗਾ ਆਮ ਚੋਣਾਂ

ਐਪਲੀਕੇਸ਼ਨ ਫੀਸ ਦਾ ਖਰਚਾ

ਬੈਲਟ ਵਿੱਚ ਸਫਲ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਬਾਅਦ ਦੇ ਸੱਦੇ ਵਿੱਚ ਦਿੱਤੀ ਗਈ ਅੰਤਮ ਤਾਰੀਖ ਤੱਕ ਆਪਣੇ ਵੀਜ਼ੇ ਲਈ ਅਰਜ਼ੀ ਦੇਣੀ ਹੋਵੇਗੀ, ਜੋ ਕਿ ਆਮ ਤੌਰ 'ਤੇ ਇੱਕ ਮਹੀਨੇ ਦੀ ਮਿਆਦ ਦੇ ਅੰਦਰ ਹੁੰਦੀ ਹੈ। ਨਾਲ ਹੀ ਉਹਨਾਂ ਨੂੰ ਆਪਣੇ ਵੀਜ਼ੇ ਲਈ ਅਰਜ਼ੀ ਦੇਣ ਦੇ ਛੇ ਮਹੀਨਿਆਂ ਦੇ ਅੰਦਰ ਯੂਕੇ ਦੀ ਯਾਤਰਾ ਕਰਨੀ ਹੋਵੇਗੀ। ਐਪਲੀਕੇਸ਼ਨ ਫੀਸ ਦਾ ਖਰਚਾ 259 ਪੌਂਡ ਨਿਰਧਾਰਤ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਾਮਲ ਵਾਧੂ ਖਰਚੇ ਵਿਚ 940 ਪੌਂਡ ਹੈਲਥਕੇਅਰ ਸਰਚਾਰਜ ਹੈ। ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ ਯੋਗ ਹੋਣ ਲਈ ਇੱਕ ਭਾਰਤੀ ਨਾਗਰਿਕ ਜਾਂ 18 ਤੋਂ 30 ਸਾਲ ਦੀ ਉਮਰ ਦੇ ਵਿਚਕਾਰ ਦਾ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਬਿਨੈਕਾਰ ਕੋਲ ਯੂਕੇ ਵਿੱਚ ਆਪਣਾ ਸਮਰਥਨ ਕਰਨ ਲਈ 2,530 ਪੌਂਡ ਦੀ ਬੱਚਤ ਹੋਣੀ ਚਾਹੀਦੀ ਹੈ। ਨਾਲ ਹੀ ਬਿਨੈਕਾਰ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਹੋਣੇ ਚਾਹੀਦੇ ਹਨ ਜਾਂ ਉਹ ਜਿਨ੍ਹਾਂ ਲਈ ਉਹ ਵਿੱਤੀ ਤੌਰ 'ਤੇ ਜ਼ਿੰਮੇਵਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News