ਯੂ. ਕੇ. ਆਉਣ ਲਈ 24 ਘੰਟਿਆਂ ''ਚ 235 ਪ੍ਰਵਾਸੀਆਂ ਨੇ ਕੀਤਾ ਚੈਨਲ ਪਾਰ

08/08/2020 10:38:32 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਵਿਚ ਕਿਸੇ ਨਾ ਕਿਸੇ ਹੀਲੇ ਦਾਖਲ ਹੋਣ ਲਈ ਗੈਰ-ਕਾਨੂੰਨੀ ਪ੍ਰਵਾਸੀ ਤਾਕ ਵਿੱਚ ਰਹਿੰਦੇ ਹਨ। ਵੀਰਵਾਰ ਨੂੰ 235 ਪ੍ਰਵਾਸੀਆਂ ਨੇ ਕਿਸ਼ਤੀ ਰਾਹੀਂ ਚੈਨਲ ਨੂੰ ਪਾਰ ਕੀਤਾ ਹੈ ਜੋ ਕਿ ਇਕੋ ਦਿਨ ਵਿਚ ਦਾਖਲ ਹੋਣ ਵਾਲਿਆਂ ਦੀ ਵੱਡੀ ਗਿਣਤੀ ਮੰਨੀ ਜਾ ਰਹੀ ਹੈ। 

ਇਸ ਸੰਬੰਧ ਵਿਚ ਬਾਰਡਰ ਫੋਰਸ ਕਟਰ ਸੀਕਰ , ਗਸ਼ਤ ਕਰਨ ਵਾਲੀਆਂ ਕਿਸ਼ਤੀਆਂ ਸਪੀਡਵੈਲ ਅਤੇ ਹੰਟਰ ਨੇ 17 ਸਮੁੰਦਰੀ ਜਹਾਜ਼ਾਂ ਨੂੰ ਰੋਕਿਆ, ਜਿਨ੍ਹਾਂ ਵਿਚੋਂ ਇਕ ਵਿਚ 26 ਵਿਅਕਤੀ ਸਵਾਰ ਸਨ। ਇਕ ਏਜੰਸੀ ਅਨੁਸਾਰ, ਇਕੱਲੇ ਜੁਲਾਈ ਮਹੀਨੇ ਵਿਚ 1,100 ਤੋਂ ਵੱਧ ਪ੍ਰਵਾਸੀ ਯੂ. ਕੇ. ਪਹੁੰਚੇ ਹਨ। ਵੀਰਵਾਰ ਦਾ ਇਹ ਅੰਕੜਾ ਰਿਕਾਰਡ ਵਿਚ ਸਭ ਤੋਂ ਉੱਪਰ ਹੈ, ਜਿੱਥੇ ਕਿ 235 ਵਿਅਕਤੀਆਂ ਨੇ 24 ਘੰਟੇ ਦੀ ਮਿਆਦ ਵਿਚ ਪਾਣੀ ਚੈਨਲ ਪਾਰ ਕੀਤਾ ਹੈ। ਇਸ ਦੀ ਸੁਰੱਖਿਆ ਲਈ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਚੈਨਲ ਵਿਚ ਯੂ. ਕੇ. ਦੀ ਨੇਵੀ ਨੂੰ ਬਾਰਡਰ ਫੋਰਸ ਦੀ ਸਹਾਇਤਾ ਲਈ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਯੂਕੇ ਵੱਧ ਤੋਂ ਵੱਧ ਆਏ ਹੋਏ ਪ੍ਰਵਾਸੀਆਂ ਨੂੰ ਫਰਾਂਸ ਵਾਪਸ ਭੇਜ਼ ਦੇਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵਾਪਸੀ ਦੀਆਂ ਉਡਾਣਾਂ ਤਹਿ ਕੀਤੀਆਂ ਜਾਣਗੀਆਂ।


Lalita Mam

Content Editor

Related News