ਬ੍ਰਿਟੇਨ ਦੀ ਪ੍ਰਧਾਨ ਮੰਤਰੀ ''ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਦੋਸ਼ੀ ਕਰਾਰ
Thursday, Jul 19, 2018 - 01:49 AM (IST)
ਲੰਡਨ— ਬ੍ਰਿਟੇਨ ਦੇ ਇਕ ਸ਼ਖਸ ਨੂੰ ਪ੍ਰਧਾਨ ਮੰਤਰੀ ਥੈਰੇਸਾ ਮੇਅ 'ਤੇ ਆਤਮਘਾਤੀ ਹਮਲਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ। ਨਈਮੁਰ ਜ਼ਕਾਰੀਆ ਰਹਿਮਾਨ (20) ਨੇ ਡਾਊਨਿੰਗ ਸਟ੍ਰੀਟ ਦੇ ਗੇਟ 'ਤੇ ਬੰਬ ਧਮਾਕੇ ਦੇ ਜ਼ਰੀਏ ਪਹਿਲਾਂ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਤੇ ਉਸ ਤੋਂ ਬਾਅਦ ਮੇਅ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ। ਰਹਿਮਾਨ ਨੇ ਸੋਚਿਆ ਕਿ ਆਈ.ਐੱਸ. ਸਮੂਹ ਦਾ ਮੈਂਬਰ ਉਸ ਦੀ ਮਦਦ ਕਰੇਗਾ ਪਰ ਅਸਲ 'ਚ ਉਹ ਇਕ ਅੰਡਰਕਵਰ ਅਧਿਕਾਰੀ ਨਾਲ ਗੱਲ ਕਰ ਰਿਹਾ ਸੀ। ਉਸ ਨੂੰ ਪਿਛਲੇ ਸਾਲ ਨਵੰਬਰ 'ਚ ਗ੍ਰਿਫਤਾਰ ਕੀਤਾ ਗਿਆ। ਉਹ ਧਮਾਕਾਖੇਜ ਸਮੱਗਰੀ ਲੈਣ ਗਿਆ ਸੀ ਪਰ ਫੜਿਆ ਗਿਆ।
