ਕੋਰੋਨਾ ਸੰਕਟ : ਦਾਦੀ ਨੂੰ ਗਲੇ ਲਗਾਉਣ ਲਈ ਪੋਤੇ ਨੇ ਬਣਵਾਇਆ ਖਾਸ ਪਰਦਾ, ਵੀਡੀਓ ਦੇਖ ਭਾਵੁਕ ਹੋਏ ਲੋਕ

5/22/2020 1:04:04 PM

ਬ੍ਰਿਟੇਨ : ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨਾਲ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਇਸ ਨਾਲ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਦੇਸ਼-ਵਿਦੇਸ਼ ਹਰ ਪਾਸੇ ਲਾਕਡਾਊਨ ਲਗਾਇਆ ਗਿਆ ਹੈ ਅਤੇ ਸੋਸ਼ਲ ਡਿਸਟੈਂਸਿੰਗ ਅਜੋਕੇ ਦੌਰ ਵਿਚ ਨਵਾਂ ਨਿਯਮ ਬਣ ਗਿਆ ਹੈ। ਉਥੇ ਹੀ ਘਰੋਂ ਬਾਹਰ ਕੰਮ 'ਤੇ ਜਾਣ ਲਈ ਮਜਬੂਰ ਲੋਕ ਘਰ ਪਰਤਦੇ ਸਮੇਂ ਇਸੇ ਦਹਿਸ਼ਤ ਵਿਚ ਰਹਿੰਦੇ ਹਨ ਕਿ ਕਿਤੇ ਉਨ੍ਹਾਂ ਦੀ ਵਜ੍ਹਾ ਨਾਲ ਇਹ ਖਤਰਨਾਕ ਜਾਨਲੇਵਾ ਵਾਇਰਸ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਨਾ ਪਹੁੰਚ ਜਾਵੇ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਬ੍ਰਿਟੇਨ ਦੇ ਐਂਟਨੀ ਕਾਵਿਨ ਨਾਂ ਦੇ ਵਿਅਕਤੀ ਨੇ ਆਪਣੀ ਦਾਦੀ ਨੂੰ ਮਿਲਣ ਲਈ ਇਕ ਇਕ ਪਾਰਦਰਸ਼ੀ ਪਲਾਸਟਿਕ ਦਾ ਪਰਦਾ (ਕਡਲ ਕਰਟੇਨ) ਬਣਵਾਇਆ ਹੈ।

 

ਦਾਦੀ ਅਤੇ ਪੋਤਰੇ ਦੇ ਮਿਲਣ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕਾਵਿਨ ਆਪਣੀ ਦਾਦੀ ਨੂੰ ਗਲੇ ਲਗਾਉਂਦਾ ਹੈ, ਜਿਸ ਨੂੰ ਦੇਖ ਕੇ ਨੈਟ ਯੂਜ਼ਰਸ ਭਾਵੁਕ ਹੋ ਗਏ। ਫੇਸਬੁਕ ਯੂਜ਼ਰ ਮਿਰੀਅਮ ਨੇ ਇਸ 1.26 ਮਿੰਟ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਵਿਚ ਐਂਟਨੀ ਕਵਿਨ ਆਪਣੀ ਦਾਦੀ ਨੂੰ ਇਕ ਪਰਦੇ ਜ਼ਰੀਏ ਗਲੇ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ਉਥੇ ਹੀ ਬਿਜਨੈੱਸ ਮੈਨ ਆਨੰਦ ਮਹਿੰਦਰਾ ਨੇ ਵੀ ਇਸ ਨੂੰ ਵੀਡੀਓ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ।


ਬੀ.ਬੀ.ਸੀ. ਦੀ ਇਕ ਰਿਪੋਰਟ ਅਨੁਸਾਰ ਪਰਦਾ ਕੋਵਿਨ ਨੇ ਸਟਰੇਟਫੋਰਡ-ਆਨ-ਏਵਨ ਤੋਂ ਬਣਵਾਇਆ ਸੀ ਤਾਂ ਕਿ ਉਹ ਆਪਣੀ ਦਾਦੀ ਨੂੰ ਗਲੇ ਲਗਾ ਸਕੇ ਅਤੇ ਉਸ ਦੀ ਦਾਦੀ ਨੂੰ ਉਸ ਤੋਂ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਵੀ ਨਾ ਹੋਵੇ। ਕਾਵਿਨ ਨੇ ਪੋਸਟ ਕੀਤੀ ਗਈ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਹੈ- ਇੰਟਰੋਡਿਊਸਿੰਗ ਦ ਕਡਲ ਕਰਟੇਨ। ਇਸ ਵੀਡੀਓ ਨੂੰ 40 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਹੈ। ਵੀਡੀਓ ਵਿਚ ਲੋਕਾਂ ਨੇ ਕੋਵਿਨ ਦਾ ਆਪਣੀ ਦਾਦੀ ਪ੍ਰਤੀ ਪਿਆਰ ਦੇਖ ਕੇ ਕਾਫੀ ਤਾਰੀਫ ਵੀ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿਚ ਅਮਰੀਕਾ ਦੇ ਕੈਲੀਫੋਰਨੀਆ ਦੀ ਇਕ 10 ਸਾਲ ਦੀ ਕੁੜੀ ਹੱਗ ਕਰਟੇਨ ਬਣਾ ਕੇ ਆਪਣੇ ਦਾਦਾ-ਦਾਦੀ ਨੂੰ ਗਲੇ ਲਗਾ ਰਹੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

Content Editor cherry