ਯੂ. ਕੇ. ''ਚ ਪਹਿਲੀ ਵਾਰ ਇਕ ਦਿਨ ''ਚ 60 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਦਰਜ

Wednesday, Jan 06, 2021 - 10:58 PM (IST)

ਯੂ. ਕੇ. ''ਚ ਪਹਿਲੀ ਵਾਰ ਇਕ ਦਿਨ ''ਚ 60 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਦਰਜ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਹਰ ਦਿਨ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਯੂ. ਕੇ. ਨੇ ਮੰਗਲਵਾਰ ਨੂੰ ਪਹਿਲੀ ਵਾਰ ਇਕ ਦਿਨ "ਚ 60,000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਹਨ।

ਵਾਇਰਸ ਸੰਬੰਧੀ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ 24 ਘੰਟਿਆਂ ਦੌਰਾਨ 60,916 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ 830 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਕੁੱਲ ਮੌਤਾਂ ਦੀ ਗਿਣਤੀ ਤਕਰੀਬਨ 76,305 ਹੋ ਗਈ ਹੈ। ਸੋਮਵਾਰ ਨੂੰ ਕੋਰੋਨਾ ਦੇ 58,784 ਮਾਮਲੇ ਦਰਜ ਕੀਤੇ ਗਏ ਸਨ। ਦੱਸ ਦਈਏ ਕਿ ਦੇਸ਼ ਵਿਚ ਲਗਾਤਾਰ 8 ਦਿਨਾਂ ਤੋਂ ਰੋਜ਼ਾਨਾ 50,000 ਤੋਂ ਵੱਧ ਮਾਮਲੇ ਦਰਜ ਹੋ ਰਹੇ ਹਨ।

ਇਸ ਦੇ ਇਲਾਵਾ ਸਕਾਟਲੈਂਡ ਵਿਚ ਲਗਭਗ 2,529 ਨਵੇਂ ਮਾਮਲਿਆਂ ਨਾਲ ਕੋਰੋਨਾ ਦੇ ਕੁੱਲ ਮਾਮਲੇ 1,39,027 ਅਤੇ 11 ਨਵੀਆਂ ਮੌਤਾਂ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4,633 ਹੋ ਗਈ ਹੈ। ਉੱਤਰੀ ਆਇਰਲੈਂਡ ਵਿਚ ਵੀ 1,378 ਨਵੇਂ ਮਾਮਲਿਆਂ ਨਾਲ 18 ਨਵੀਆਂ ਮੌਤਾਂ ਦਰਜ ਹੋਣ ਨਾਲ ਕੁੱਲ ਗਿਣਤੀ ਕ੍ਰਮਵਾਰ 81,251 ਅਤੇ 1,384 ਹੋ ਗਈ ਹੈ। ਇਸ ਦੇ ਨਾਲ ਹੀ ਵੇਲਜ਼ ਦੇ 2,069 ਨਵੇਂ ਮਾਮਲਿਆਂ ਨਾਲ ਕੁੱਲ ਮਾਮਲੇ 1,59,278 ਅਤੇ ਹੋਰ 17 ਮੌਤਾਂ ਨਾਲ ਕੁੱਲ ਮਰਨ ਵਾਲਿਆਂ ਦੀ ਸੰਖਿਆ 3,662 ਦਰਜ ਕੀਤੀ ਗਈ ਹੈ। ਦੇਸ਼ ਭਰ ਵਿਚ ਵਾਇਰਸ ਦੇ ਮਾਮਲੇ ਤੇਜ਼ ਰਫ਼ਤਾਰ ਨਾਲ ਵਧਣ ਕਾਰਨ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੀ ਗਿਣਤੀ ਸਮਰੱਥਾ ਤੋਂ ਬਾਹਰ ਹੁੰਦੀ ਜਾ ਰਹੀ ਹੈ।
 


author

Sanjeev

Content Editor

Related News