ਖ਼ਾਸ ਖ਼ਬਰ : ਯੂਰੋ ਟਨਲ ਰਾਹੀਂ ਬ੍ਰਿਟੇਨ ਪਹੁੰਚੀ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ

12/04/2020 4:17:55 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੇ ਇਲਾਜ ਲਈ ਫਾਈਜ਼ਰ ਬਾਇਓਨਟੈਕ ਦੇ ਕੋਰੋਨਾ ਵਾਇਰਸ ਟੀਕੇ ਨੂੰ ਯੂ. ਕੇ. ਵਿੱਚ ਮਨਜੂਰੀ ਮਿਲਣ ਤੋਂ ਬਾਅਦ ਇਸ ਵੈਕਸੀਨ ਦੀ ਪਹਿਲੀ ਖੇਪ ਬੈਲਜੀਅਮ ਤੋਂ ਯੂਰੋ ਟਨਲ ਰਾਹੀ ਯੂ. ਕੇ. ਵਿਚ ਆ ਗਈ ਹੈ। 

ਇਨ੍ਹਾਂ ਟੀਕਿਆਂ ਨੂੰ ਅਣਜਾਣ ਸਥਾਨ ਦੇ ਕੇਂਦਰੀ ਹੱਬ' ਤੇ ਲਿਜਾਇਆ ਗਿਆ ਹੈ, ਅਤੇ ਹੁਣ ਯੂ. ਕੇ. ਦੇ ਆਸਪਾਸ ਹਸਪਤਾਲਾਂ ਦੇ ਟੀਕਾਕਰਣ ਕੇਂਦਰਾਂ ਵਿਚ ਵੰਡਿਆ ਜਾਵੇਗਾ ਪਰ ਵਰਤਣ ਤੋਂ ਪਹਿਲਾਂ ਟੀਕਿਆਂ ਨੂੰ 70C 'ਤੇ ਸਟੋਰ ਕੀਤਾ ਜਾਵੇਗਾ। ਯੂ. ਕੇ. ਨੇ ਟੀਕਿਆਂ ਦੀਆਂ 40 ਮਿਲੀਅਨ ਖੁਰਾਕਾਂ ਦਾ ਹੁਕਮ ਦਿੱਤਾ ਹੈ ਜੋ ਕਿ 20 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਲਈ ਵਰਤੋਂ ਵਿੱਚ ਆਉਣਗੇ। 

ਇੰਗਲੈਂਡ ਦੇ ਡਿਪਟੀ ਚੀਫ ਮੈਡੀਕਲ ਅਫਸਰ ਅਨੁਸਾਰ ਟੀਕੇ ਲਗਾਉਣ ਦੀ ਪਹਿਲੀ ਕੋਸ਼ਿਸ਼ ਕੋਵਿਡ -19 ਕਾਰਨ ਹਸਪਤਾਲਾਂ ਦੇ ਦਾਖਲੇ ਅਤੇ ਮੌਤ ਦਰ ਨੂੰ 99 ਫ਼ੀਸਦੀ ਤੱਕ ਰੋਕ ਸਕਦੀ ਹੈ। ਦੇਸ਼ ਵਿਚ ਟੀਕਾ ਲਗਾਉਣ ਸੰਬੰਧੀ ਫੈਸਲੇ ਟੀਕਾਕਰਣ ਦੀ ਜੁਆਇੰਟ ਕਮੇਟੀ (ਜੇ.ਸੀ.ਵੀ.ਆਈ.) ਦੁਆਰਾ ਦੱਸੇ ਅਤੇ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਕੇਅਰ ਹੋਮਜ਼ ਵਿਚ ਬਜ਼ੁਰਗਾਂ ਅਤੇ ਕੇਅਰ ਹੋਮ ਸਟਾਫ ਨੂੰ ਪਹਿਲ ਦੀ ਸੂਚੀ ਵਿਚ ਸਭ ਤੋਂ ਉੱਪਰ ਰੱਖਿਆ ਗਿਆ ਹੈ, ਉਸ ਤੋਂ ਬਾਅਦ 80 ਸਾਲ ਤੋਂ ਉੱਪਰ ਅਤੇ ਸਿਹਤ ਵਿਭਾਗ ਦਾ ਸਟਾਫ ਹੈ ਜਦਕਿ ਪਰ ਪੂਰੇ ਯੂ. ਕੇ. ਵਿਚ ਇਨ੍ਹਾਂ ਦਾ ਰੋਲ ਆਉਟ ਅਗਲੇ ਸਾਲ ਹੋਵੇਗਾ। ਇਨ੍ਹਾਂ ਟੀਕਿਆਂ ਦੀ ਆਮਦ ਯੂ. ਕੇ. ਵਿਚ ਵਾਇਰਸ 'ਤੇ ਕਾਬੂ ਪਾਉਣ ਦੀ ਆਸ ਪੈਦਾ ਹੋਈ ਹੈ ਜਦਕਿ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਵੀਰਵਾਰ ਨੂੰ 414 ਕੋਰੋਨਾ ਵਾਇਰਸ ਮੌਤਾਂ ਦਰਜ ਹੋਣ ਦੇ ਨਾਲ ਦੇਸ਼ ਵਿਚ ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 60,113 ਹੋ ਗਈ ਹੈ।
 


Lalita Mam

Content Editor

Related News