ਬ੍ਰਿਟੇਨ ਦੇ ਸੰਚਾਰ ਰੈਗੂਲੇਟਰ ਨੇ ਰੂਸੀ-ਸਮਰਥਿਤ ਪ੍ਰਸਾਰਕ ''RT'' ਦਾ ਲਾਇਸੈਂਸ ਕੀਤਾ ਰੱਦ
Friday, Mar 18, 2022 - 03:30 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਸੰਚਾਰ ਰੈਗੂਲੇਟਰ ਨੇ ਯੂਕ੍ਰੇਨ ਯੁੱਧ ਦੀ ਕਵਰੇਜ ਦੀ ਜਾਂਚ ਦੌਰਾਨ ਰੂਸੀ ਸਮਰਥਿਤ ਪ੍ਰਸਾਰਕ ਆਰਟੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਰੈਗੂਲੇਟਰ 'ਆਫਕਾਮ' ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬ੍ਰਿਟਿਸ਼ ਪ੍ਰਸਾਰਣ ਲਾਇਸੈਂਸ ਦੇ ਨਿਯਮਾਂ ਦੇ ਮੱਦੇਨਜ਼ਰ ਆਰਟੀ ਦੇ ਲਾਇਸੈਂਸ ਨੂੰ ਨਿਰਪੱਖ ਅਤੇ ਉਚਿਤ ਨਹੀਂ ਮੰਨਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਨੂੰ ਵੱਡਾ ਝਟਕਾ, ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਕੀਤਾ ਬਾਹਰ
ਰੈਗੂਲੇਟਰ ਦਾ ਇਹ ਕਦਮ ਯੂਕ੍ਰੇਨ ਵਿੱਚ ਚੱਲ ਰਹੇ ਰੂਸੀ ਹਮਲੇ ਦੇ ਆਰਟੀ ਦੇ ਨਿਊਜ਼ ਕਵਰੇਜ ਵਿੱਚ ਇੱਕ ਨਿਰਪੱਖਤਾ ਜਾਂਚ ਤੋਂ ਬਾਅਦ ਚੁੱਕਿਆ ਗਿਆ ਹੈ। ਰੈਗੂਲੇਟਰ ਨੇ ਕਿਹਾ ਕਿ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਮੌਜੂਦਾ ਹਾਲਾਤ ਵਿੱਚ ਅਸੀਂ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋ ਸਕਦੇ ਕਿ RT ਇੱਕ ਜ਼ਿੰਮੇਵਾਰ ਪ੍ਰਸਾਰਕ ਹੈ। ਇਸ ਲਈ ਆਫਕਾਮ ਆਰਟੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਰਿਹਾ ਹੈ।