ਬ੍ਰਿਟੇਨ ਨੇ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਹੋਰ ਜਹਾਜ਼ ਭੇਜਣ ਦਾ ਕੀਤਾ ਐਲਾਨ
Thursday, Oct 03, 2024 - 05:32 PM (IST)
ਲੰਡਨ (ਭਾਸ਼ਾ)- ਬ੍ਰਿਟਿਸ਼ ਸਰਕਾਰ ਨੇ ਵੀਰਵਾਰ ਨੂੰ ਲੇਬਨਾਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਲਈ ਹੋਰ ਵਿਸ਼ੇਸ਼ ਜਹਾਜ਼ ਭੇਜਣ ਦਾ ਐਲਾਨ ਕੀਤਾ। ਲੇਬਨਾਨ ਵਿਚ ਇਜ਼ਰਾਈਲ ਨਾਲ ਟਕਰਾਅ ਕਾਰਨ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਬ੍ਰਿਟੇਨ ਨੇ ਇਹ ਫੈਸਲਾ ਲਿਆ ਹੈ। ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਜਦੋਂ ਤੱਕ ਸੁਰੱਖਿਆ ਸਥਿਤੀ ਇਜਾਜ਼ਤ ਦਿੰਦੀ ਹੈ, ਉਦੋਂ ਤੱਕ ਵਾਧੂ ਉਡਾਣਾਂ ਜਾਰੀ ਰਹਿਣਗੀਆਂ। ਇਸ ਦੌਰਾਨ, FCDO ਨੇ ਕਿਹਾ ਕਿ ਉਹ ਬ੍ਰਿਟਿਸ਼ ਨਾਗਰਿਕਾਂ ਲਈ ਵਪਾਰਕ ਉਡਾਣਾਂ ਦੀ ਸਮਰੱਥਾ ਵਧਾਉਣ ਲਈ ਭਾਈਵਾਲਾਂ ਨਾਲ ਵੀ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਇਜ਼ਰਾਈਲੀ ਫੌਜ ਦੀ ਚੇਤਾਵਨੀ; ਦੱਖਣੀ ਲੇਬਨਾਨ ਦੇ ਇਲਾਕਿਆਂ ਨੂੰ ਖਾਲ੍ਹੀ ਕਰਨ ਲਈ ਕਿਹਾ
ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੈਵਿਡ ਲੈਮੀ ਨੇ ਕਿਹਾ, "ਹਾਲੀਆ ਘਟਨਾਵਾਂ ਨੇ ਲੇਬਨਾਨ ਵਿੱਚ ਸਥਿਤੀ ਦੀ ਅਸਥਿਰਤਾ ਨੂੰ ਪ੍ਰਦਰਸ਼ਿਤ ਕੀਤਾ ਹੈ। ਲੇਬਨਾਨ ਵਿੱਚ ਬ੍ਰਿਟਿਸ਼ ਨਾਗਰਿਕਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਇਸ ਲਈ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਲਈ ਵਾਧੂ ਵਿਸ਼ੇਸ਼ ਉਡਾਣਾਂ ਦਾ ਐਲਾਨ ਕਰ ਰਹੇ ਹਾਂ ਜੋ ਉਥੋਂ ਨਿਕਲਣਾ ਚਾਹੁੰਦੇ ਹਨ। ਮੈਂ ਲੇਬਨਾਨ ਵਿੱਚ ਅਜੇ ਵੀ ਮੌਜੂਦ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਐੱਫ.ਸੀ.ਡੀ.ਓ. ਨਾਲ ਰਜਿਸਟਰ ਕਰਨ ਅਤੇ ਤੁਰੰਤ ਦੇਸ਼ ਛੱਡਣ ਦੀ ਅਪੀਲ ਕਰਦਾ ਹਾਂ।”
ਇਹ ਵੀ ਪੜ੍ਹੋ: ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ
ਅਜਿਹੀਆਂ ਵਿਸ਼ੇਸ਼ ਉਡਾਣਾਂ ਲਈ ਸਥਾਪਤ ਨੀਤੀ ਦੇ ਅਨੁਸਾਰ, ਜਿਨ੍ਹਾਂਬ੍ਰਿਟਿਸ਼ ਨਾਗਰਿਕਾਂ ਨੇ ਵਾਪਸੀ ਲਈ ਸਰਕਾਰ ਕੋਲ ਰਜਿਸਟਰ ਕਰਵਾਇਆ ਹੈ, ਉਨ੍ਹਾਂ ਨੂੰ ਸੀਟ ਲਈ ਬੇਨਤੀ ਕਰਨ ਦੇ ਤਰੀਕੇ ਬਾਰੇ ਵਿਚ ਵੇਰਵੇ ਭੇਜੇ ਜਾਣਗੇ, ਜਦੋਂ ਕਿ ਜਿਨ੍ਹਾਂ ਨੇ ਰਜਿਸਟਰ ਨਹੀਂ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਅਜਿਹਾ ਕਰਨ ਲਈ ਕਿਹਾ ਜਾਵੇਗਾ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਚਾਗੋਸ ਟਾਪੂ ਦੀ ਪ੍ਰਭੂਸੱਤਾ ਮਾਰੀਸ਼ਸ ਨੂੰ ਸੌਂਪਣ 'ਤੇ ਜਤਾਈ ਸਹਿਮਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8