ਬ੍ਰਿਟਿਸ਼ ਸੰਸਦ ''ਚ ਗੂੰਜਿਆ ਈਰਾਨੀ ਹਮਲੇ ਦਾ ਮੁੱਦਾ: ਤਨਮਨਜੀਤ ਢੇਸੀ ਦੇ ਸਵਾਲਾਂ ''ਤੇ PM ਸਟਾਰਮਰ ਨੇ ਦਿੱਤਾ ਜਵਾਬ

Tuesday, Mar 03, 2026 - 04:39 AM (IST)

ਬ੍ਰਿਟਿਸ਼ ਸੰਸਦ ''ਚ ਗੂੰਜਿਆ ਈਰਾਨੀ ਹਮਲੇ ਦਾ ਮੁੱਦਾ: ਤਨਮਨਜੀਤ ਢੇਸੀ ਦੇ ਸਵਾਲਾਂ ''ਤੇ PM ਸਟਾਰਮਰ ਨੇ ਦਿੱਤਾ ਜਵਾਬ

ਲੰਡਨ : ਬ੍ਰਿਟਿਸ਼ ਸੰਸਦ ਵਿੱਚ ਈਰਾਨ ਵੱਲੋਂ ਕੀਤੇ ਗਏ ਹਮਲੇ ਦਾ ਮੁੱਦਾ ਭਖ ਗਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ, ਭਾਰਤੀ ਮੂਲ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਸਦ ਵਿੱਚ ਈਰਾਨੀ ਹਮਲੇ ਬਾਰੇ ਗੱਲਬਾਤ ਕੀਤੀ ਅਤੇ ਸਰਕਾਰ ਸਾਹਮਣੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਤੇ ਇਜ਼ਰਾਈਲ ਵਲੋਂ ਕੀਤੇ ਗਏ ਹਮਲਿਆਂ ਦੌਰਾਨ ਮਾਰੇ ਗਏ ਲੋਕਾਂ ਬਾਰੇ ਵੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਇਸ ਹਮਲੇ ਬਾਰੇ ਉਨ੍ਹਾਂ ਵਲੋਂ ਕੀ ਕਦਮ ਚੁੱਕੇ ਜਾ ਰਹੇ ਹਨ, ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਇਹ ਵੀ ਪੜ੍ਹੋ : 'ਈਰਾਨ ਨੇ ਚਿਤਾਵਨੀ ਨਹੀਂ ਮੰਨੀ, ਲੋੜ ਪਈ ਤਾਂ ਹੁਣ ਫੌਜ ਵੀ ਉਤਾਰਾਂਗਾ' : ਡੋਨਾਲਡ ਟਰੰਪ 

ਇਸ ਦੌਰਾਨ ਸ੍ਰੀ ਢੇਸੀ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਦਨ ਵਿੱਚ ਇਸ ਹਮਲੇ ਦੇ ਸਬੰਧ ਵਿੱਚ ਆਪਣਾ ਪੱਖ ਰੱਖਿਆ ਅਤੇ ਜਾਣਕਾਰੀ ਸਾਂਝੀ ਕੀਤੀ। ਇਸ ਅਹਿਮ ਚਰਚਾ ਦੌਰਾਨ ਸੰਸਦ ਮੈਂਬਰ ਨੇ ਖੇਤਰ ਵਿੱਚ ਪੈਦਾ ਹੋਏ ਹਾਲਾਤਾਂ 'ਤੇ ਚਿੰਤਾ ਜ਼ਾਹਿਰ ਕੀਤੀ, ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਸਰਕਾਰ ਦੀ ਸਥਿਤੀ ਸਪੱਸ਼ਟ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News