ਬ੍ਰਿਟੇਨ : ਵਿਦੇਸ਼ੀ ਸਿਹਤ ਕਾਮਿਆਂ ਦੀ ਸਾਲਾਨਾ ਮੈਡੀਕਲ ਫੀਸ ਹੋਵੇਗੀ ਖਤਮ

Saturday, May 23, 2020 - 02:43 PM (IST)

ਬ੍ਰਿਟੇਨ : ਵਿਦੇਸ਼ੀ ਸਿਹਤ ਕਾਮਿਆਂ ਦੀ ਸਾਲਾਨਾ ਮੈਡੀਕਲ ਫੀਸ ਹੋਵੇਗੀ ਖਤਮ

ਲੰਡਨ, (ਰਾਜਵੀਰ ਸਮਰਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਿਦੇਸ਼ੀ ਸਿਹਤ ਕਾਮਿਆਂ ਦੀ ਸਾਲਾਨਾ ਮੈਡੀਕਲ (ਐੱਨ. ਐੱਚ. ਐੱਸ.) ਫੀਸ ਖ਼ਤਮ ਕਰਨ ਲਈ ਗ੍ਰਹਿ ਵਿਭਾਗ ਤੇ ਸਿਹਤ ਵਿਭਾਗ ਨੂੰ ਕਿਹਾ ਹੈ । ਯੂ.ਕੇ. ਵਿਚ ਸਿਹਤ ਸੇਵਾਵਾਂ ਹਾਸਲ ਕਰਨ ਲਈ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਵਲੋਂ ਸਾਲਾਨਾ 400 ਪੌਂਡ ਫੀਸ ਅਦਾ ਕਰਨੀ ਪੈਂਦੀ ਹੈ, ਜਦਕਿ ਇਹ ਫੀਸ ਅਕਤੂਬਰ ਤੋਂ ਵੱਧ ਕੇ 625 ਪੌਂਡ ਅਦਾ ਕਰਨੀ ਹੋਵੇਗੀ।

ਲੇਬਰ ਪਾਰਟੀ ਵਲੋਂ ਇਸ ਫੀਸ ਦਾ ਵਿਰੋਧ ਕਰਦਿਆਂ ਮੰਗ ਕੀਤੀ ਜਾ ਰਹੀ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸਿਹਤ ਕਾਮੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਰਹੇ ਹਨ ਅਤੇ ਉਨ੍ਹਾਂ ਨੂੰ ਅਜਿਹੀ ਫੀਸ ਦੇਣ ਦੀ ਲੋੜ ਨਹੀਂ ਹੋਣੀ ਚਾਹੀਦੀ ।ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਗ੍ਰਹਿ ਵਿਭਾਗ ਨੂੰ ਸਿਹਤ ਕਾਮਿਆਂ ਅਤੇ ਬਿਰਧ ਆਸ਼ਰਮਾਂ ਦੇ ਕਾਮਿਆਂ ਦੀ ਫੀਸ ਖ਼ਤਮ ਕਰਨ ਲਈ ਕਿਹਾ ਗਿਆ ਹੈ, ਜਿਸ ਨੂੰ ਲੇਬਰ ਪਾਰਟੀ ਵਲੋਂ ਵੱਡੀ ਜਿੱਤ ਕਿਹਾ ਜਾ ਰਿਹਾ ਹੈ। ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਕਾਫੀ ਦੇਰ ਤੋਂ ਸਰਕਾਰ 'ਤੇ ਦਬਾਅ ਪਾ ਰਹੇ ਸੀ, ਅਖੀਰ ਸਰਕਾਰ ਨੂੰ ਝੁਕਣਾ ਪਿਆ ਹੈ।
 


author

Lalita Mam

Content Editor

Related News