ਗੈਰ-ਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਸਖ਼ਤ ਹੋਈ UK ਸਰਕਾਰ, ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ
Friday, Jan 10, 2025 - 10:38 AM (IST)
ਲੰਡਨ (ਏਜੰਸੀ)- ਬ੍ਰਿਟੇਨ ਨੇ ਵੀਰਵਾਰ ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਸ਼ਿਕੰਜਾ ਕੱਸਣ ਦੇ ਉਪਾਵਾਂ ਤਹਿਤ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨਾਲ ਨਜਿੱਠਣ ਅਤੇ ਅਜਿਹੇ ਅਪਰਾਧ ਨੂੰ ਵਧਾਉਣ ਵਾਲੇ ਗੈਰ-ਕਾਨੂੰਨੀ ਵਿੱਤ-ਪੋਸ਼ਣ ਨੂੰ ਰੋਕਣ ਲਈ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਸਰਕਾਰ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਦਾ ਉਦੇਸ਼ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਰੋਕਣਾ ਹੈ। ਨਵੀਂ ਪਾਬੰਦੀਆਂ ਦੀ ਵਿਵਸਥਾ ਇਸ ਸਾਲ ਦੇ ਅੰਦਰ ਲਾਗੂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਖੂਨ ਬਣਿਆ ਪਾਣੀ; 500 ਰੁਪਏ ਲਈ ਕਰ 'ਤਾ ਛੋਟੇ ਭਰਾ ਦਾ ਕਤਲ
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ, “ਸਾਨੂੰ ਸਾਡੀਆਂ ਸਰਹੱਦਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰਾਉਣ ਵਾਲੇ ਅਪਰਾਧਿਕ ਗਿਰੋਹਾਂ ਨੂੰ ਖਤਮ ਕਰਨਾ ਹੋਵੇਗਾ। ਤਸਕਰਾਂ ਦੇ ਵਿੱਤ-ਪੋਸ਼ਣ 'ਤੇ ਲਗਾਮ ਲਗਾ ਕੇ ਅਸੀਂ ਉਨ੍ਹਾਂ ਗਿਰੋਹਾਂ 'ਤੇ ਸ਼ਿਕੰਜਾ ਕੱਸਾਂਗੇ ਜੋ ਯੂਰਪ ਭਰ ਤੋਂ ਹਾਸ਼ੀਏ 'ਤੇ ਪਏ ਲੋਕਾਂ ਦੀ ਗੈਰ-ਕਾਨੂੰਨੀ ਤੌਰ 'ਤੇ ਯੂਕੇ ਵਿੱਚ ਤਸਕਰੀ ਕਰਦੇ ਹਨ। ਅਸੀਂ ਪਰਿਵਰਤਨ ਦੀ ਆਪਣੀ ਯੋਜਨਾ ਨੂੰ ਪੂਰਾ ਕਰਾਂਗੇ ਅਤੇ ਬ੍ਰਿਟੇਨ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਾਂਗੇ।' ਉਨ੍ਹਾਂ ਕਿਹਾ, "ਇਸਦਾ ਮਤਲਬ ਹੈ ਅਸੀਂ ਆਪਣੇ ਨੀਤੀ ਨਿਰਮਾਣ ਵਿੱਚ ਦਲੇਰ ਅਤੇ ਨਵੀਨਤਾਕਾਰੀ ਹੋਣ ਦੇ ਨਾਲ-ਨਾਲ ਹੀ ਇਹ ਵੀ ਯਕੀਨੀ ਕਰਾਂਗੇ ਕਿ ਅਸੀਂ ਕੋਈ ਕਸਰ ਬਾਕੀ ਨਾ ਛੱਡੀਏ। ਮੇਰੀ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਜਾਨਾਂ ਬਚਾਉਣ ਅਤੇ ਸਾਡੀਆਂ ਸਰਹੱਦਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।"
ਇਹ ਵੀ ਪੜ੍ਹੋ: ਇਹ ਕੰਪਨੀ ਕਰਮਚਾਰੀਆਂ ਨੂੰ ਖੁਆ ਰਹੀ ਅੱਗ ਦਾ ਗੋਲਾ, ਜਾਣੋ ਵਾਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8