8 ਸਾਲ ਦੇ ਹੋਣ ਮਗਰੋਂ ਬੱਚੇ ਸਾਂਤਾ ਕਲਾਜ ''ਚ ਨਹੀਂ ਕਰਦੇ ਵਿਸ਼ਵਾਸ

12/16/2018 5:48:23 PM

ਲੰਡਨ (ਭਾਸ਼ਾ)— ਪੂਰੀ ਦੁਨੀਆ ਵਿਚ ਬੱਚੇ 8 ਸਾਲ ਦੀ ਉਮਰ ਦੇ ਆਲੇ-ਦੁਆਲੇ ਸਾਂਤਾ ਕਲਾਜ ਵਿਚ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ। ਇਹ ਗੱਲ ਇਕ ਅੰਤਰਰਾਸ਼ਟਰੀ ਸਰਵੇਖਣ ਵਿਚ ਪਤਾ ਚੱਲੀ ਹੈ। ਜਿਸ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਰੀਬ 34 ਫੀਸਦੀ ਬਾਲਗ ਚਾਹੁੰਦੇ ਹਨ ਕਿ ਉਹ ਹਾਲੇ ਵੀ 'ਫਾਦਰ ਕ੍ਰਿਸਮਸ' ਵਿਚ ਵਿਸ਼ਵਾਸ ਕਰਨ। ਇਸ ਅਧਿਐਨ ਵਿਚ ਇਹ ਵੀ ਪਤਾ ਚੱਲਦਾ ਹੈ ਕਿ ਸਾਂਤਾ ਕਲਾਜ ਵਿਚ ਕਈ ਬੱਚੇ ਵਿਸ਼ਵਾਸ ਨਹੀਂ ਕਰਦੇ ਪਰ ਕਈ ਅਜਿਹੇ ਨੌਜਵਾਨ ਵੀ ਹਨ ਜੋ ਇਹ ਦਿਖਾਵਾ ਕਰਦੇ ਹਨ ਕਿ ਉਹ ਸਾਂਤਾ ਕਲਾਜ ਵਿਚ ਵਿਸ਼ਵਾਸ ਕਰਦੇ ਹਨ। ਜਦਕਿ ਉਨ੍ਹਾਂ ਨੂੰ ਪਤਾ ਹੈ ਕਿ ਉਸ ਦੀ ਕੋਈ ਹੋਂਦ ਨਹੀਂ ਹੈ। 

ਬ੍ਰਿਟੇਨ ਦੀ 'ਯੂਨੀਵਰਸਿਟੀ ਆਫ ਐਕਸੇਟਰ' ਵਿਚ ਮਨੋਵਿਗਿਆਨ ਦੇ ਪ੍ਰੋਫੈਸਰ ਕ੍ਰਿਸ ਬੋਯਲ ਨੇ ਦੁਨੀਆ ਵਿਚ ਲੋਕਾਂ ਨੂੰ ਪੁੱਛਿਆ ਕਿ ਉਹ ਉਨ੍ਹ੍ਹਾਂ ਨੂੰ ਦੱਸਣ ਕਿ ਉਨ੍ਹਾਂ ਨੇ ਸਾਂਤਾ ਦੇ ਬਾਰੇ ਵਿਚ ਆਪਣਾ ਮਨ ਕਿਵੇਂ ਬਦਲਿਆ ਹੈ ਅਤੇ ਇਹ ਪਤਾ ਲੱਗਣ 'ਤੇ ਕੀ ਉਨ੍ਹਾਂ ਦਾ ਆਪਣੇ ਮਾਤਾ-ਪਿਤਾ 'ਤੇ ਵਿਸ਼ਵਾਸ ਪ੍ਰਭਾਵਿਤ ਹੋਇਆ ਹੈ ਕਿ ਸਾਂਤਾ ਜਿਹੋ ਜਿਹੇ ਦਿੱਸਦੇ ਹਨ ਉਂਝ ਦੇ ਹੈ ਨਹੀਂ। ਬੋਯਲ ਨੂੰ 'ਈ ਐਕਸੈਟਰ ਸਾਂਤਾ ਸਰਵੇ' 'ਤੇ ਪੂਰੀ ਦੁਨੀਆ ਵਿਚੋਂ 1200 ਜਵਾਬ ਮਿਲੇ। ਇਹ ਆਪਣੀ ਤਰ੍ਹਾਂ ਦਾ ਇਕੋ ਇਕ ਅੰਤਰਰਾਸ਼ਟਰੀ ਅਧਿਐਨ ਸੀ। ਜਵਾਬ ਦੇਣ ਵਾਲਿਆਂ ਵਿਚ ਜ਼ਿਆਦਾਤਰ ਬਾਲਗ ਸਨ। ਇਸ ਅਧਿਐਨ ਵਿਚ ਇਹ ਪਤਾ ਚੱਲਦਾ ਹੈ ਕਿ 34 ਫੀਸਦੀ ਲੋਕ ਚਾਹੁੰਦੇ ਹਨ ਕਿ ਉਹ ਹਾਲੇ ਵੀ ਸਾਂਤਾ ਕਲਾਜ ਵਿਚ ਵਿਸ਼ਵਾਸ ਕਰਨ ਜਦਕਿ 50 ਫੀਸਦੀ ਇਸ ਗੱਲ ਨੂੰ ਲੈ ਕੇ ਕਾਫੀ ਸੰਤੁਸ਼ਟ ਹਨ ਕਿ ਉਨ੍ਹਾਂ ਦਾ ਹੁਣ ਸਾਂਤਾ ਵਿਚ ਵਿਸ਼ਵਾਸ ਨਹੀਂ ਹੈ। ਅਧਿਐਨ ਮੁਤਾਬਕ 8 ਸਾਲ ਦੀ ਔਸਤ ਉਮਰ ਵਿਚ ਬੱਚੇ ਸਾਂਤਾ ਕਲਾਜ ਵਿਚ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ।


Vandana

Content Editor

Related News