ਬ੍ਰਿਟੇਨ : ਭਾਰਤੀ ਮੂਲ ਦੇ ਸਰਜਨ ਵਲੋਂ ਬਣਾਏ ਸੁਰੱਖਿਅਤ ਮਾਸਕ, ਵੰਡੇ ਜਾ ਰਹੇ ਮੁਫਤ
Thursday, Sep 17, 2020 - 01:32 AM (IST)
ਲੰਡਨ (ਇੰਟ.): ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਸਰਜਨ ਅਤੇ ਉਨ੍ਹਾਂ ਦੇ ਸਹਿ ਕਰਮੀ ਵਲੋਂ ਬਣਾਏ ਗਏ ਨਵੇਂ ਸੁਰੱਖਿਅਤ ਮਾਸਕ ਸਰਕਾਰ ਦੀ ਰਾਸ਼ਟਰੀ ਸਿਹਤ ਸੇਵਾ ਯੋਜਨਾ ਨਾਲ ਸਬੰਧਿਤ ਕਲੀਨਿਕਾਂ ਨੂੰ ਮੁਫਤ ਵੰਡੇ ਜਾ ਰਹੇ ਹਨ, ਜਿਸ ਨਾਲ ਕਿ ਕੰਨ, ਨੱਕ ਅਤੇ ਗਲਾ ਰੋਗ ਮਾਹਰ ਅਣਜਾਣੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਤੋਂ ਬੀਮਾਰੀ ਦੇ ਸ਼ਿਕਾਰ ਨਾ ਹੋ ਸਕਣ।
ਇਕ ਵੈੱਬਸਾਈਟ ਦੀ ਖਬਰ ਮੁਤਾਬਕ ਸਟਾਕ ਇਨ ਟ੍ਰੇਂਟ ਸਥਿਤ ਰਾਇਲ ਸਟੋਕ ਯੂਨੀਵਰਸਿਟੀ ਹਸਪਤਾਲ ਦੇ ਸਰਜਨ ਡਾ. ਅਜੀਤ ਜਾਰਜ ਨੇ ਕੰਨ, ਨੱਕ ਅਤੇ ਗਲਾ ਰੋਗ ਦੇ ਮਾਹਰ ਆਪਣੇ ਸਾਥੀ ਕ੍ਰਿਸ ਕੂਲਸਨ ਨਾਲ ਮਿਲ ਕੇ ਇਹ ਨਵਾਂ ਸੁਰੱਖਿਅਤ ਮਾਸਕ ਬਣਾਇਆ ਹੈ। ਇਹ ਮਾਸਕ ਹੁਣ ਰਾਸ਼ਟਰੀ ਸਿਹਤ ਸੇਵਾ ਯੋਜਨਾ ਨਾਲ ਸਬੰਧਿਤ ਕਲੀਨਿਕਾਂ ਨੂੰ ਮੁਫਤ ਵੰਡਿਆ ਜਾ ਰਿਹਾ ਹੈ ਜਿਸ ਨਾਲ ਕਿ ਕੰਨ, ਨੱਕ ਅਤੇ ਗਲਾ ਰੋਗ ਮਾਹਰ ਅਣਜਾਣੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਕਿਸੇ ਮਰੀਜ਼ ਦੇ ਸੰਪਰਕ ਵਿਚ ਆ ਕੇ ਖੁਦ ਇਸ ਬੀਮਾਰੀ ਦੇ ਸ਼ਿਕਾਰ ਨਾ ਬਣ ਸਕਣ। ਇਹ ਮਾਸਕ ਇਕ ਤਰ੍ਹਾਂ ਦਾ ਯੰਤਰ ਹੈ।