''ਇਸਲਾਮੋਫੋਬੀਆ'' ਦੀ ਪਰਿਭਾਸ਼ਾ ''ਤੇ ਬ੍ਰਿਟੇਨ ''ਚ ਵਿਵਾਦ

Wednesday, May 15, 2019 - 10:10 PM (IST)

''ਇਸਲਾਮੋਫੋਬੀਆ'' ਦੀ ਪਰਿਭਾਸ਼ਾ ''ਤੇ ਬ੍ਰਿਟੇਨ ''ਚ ਵਿਵਾਦ

ਲੰਡਨ— ਬ੍ਰਿਟੇਨ 'ਚ ਮੁਸਲਮਾਨਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਨਾਲ ਨਿਪਟਣ ਲਈ ਅਧਿਕਾਰਿਤ ਰੂਪ ਨਾਲ 'ਇਸਲਾਮੋਫੋਬੀਆ' ਦੇ ਲਈ ਜੋ ਪਰਿਭਾਸ਼ਾ ਪ੍ਰਸਤਾਵਿਤ ਕੀਤੀ ਗਈ ਹੈ, ਉਸ ਨੂੰ ਲੈ ਕੇ ਪੁਲਸ ਤੇ ਮੁਸਲਿਮ ਸਮੂਹ ਵਿਚਾਲੇ ਅਸਹਿਮਤੀ ਬਣੀ ਹੋਈ ਹੈ।

ਬ੍ਰਿਟੇਨ ਦੇ ਮੁਸਲਮਾਨਾਂ ਨੂੰ ਲੈ ਕੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵਲੋਂ ਪ੍ਰਸਤਾਵਿਤ ਪਰਿਭਾਸ਼ਾ ਇਸ ਮੁੱਦੇ ਨੂੰ ਲੈ ਕੇ ਵਿਆਪਕ ਚਰਚਾ ਤੇ ਸਲਾਹ 'ਤੇ ਆਧਾਰਿਤ ਹੈ। ਇਸ ਦੇ ਤਹਿਤ ਇਸਲਾਮੋਫੋਬੀਆ ਨੂੰ ਇਸ ਰੂਪ 'ਚ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਇਸਲਾਮੋਫੋਬੀਆ ਦੀਆਂ ਜੜਾਂ ਨਸਲਵਾਦ 'ਚ ਹਨ ਤੇ ਇਹ ਇਕ ਤਰ੍ਹਾਂ ਦੀ ਨਸਲੀ ਨਫਰਤ ਹੈ ਜੋ ਮੁਸਲਿਮ ਦਿਖਣ ਜਾਂ ਪ੍ਰਦਰਸ਼ਿਤ ਕਰਨ ਵਾਲੇ ਚਿੰਨ੍ਹਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਇਸ 'ਤੇ ਬ੍ਰਿਟੇਨ ਦੀ ਨੈਸ਼ਨਲ ਪੁਲਸ ਚੀਫ ਕੌਂਸਲ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਕਿ ਇਹ ਪਰਿਭਾਸ਼ਾ ਵਿਆਪਕ ਹੈ ਤੇ ਇਸ ਨੂੰ ਲੈ ਕੇ ਸ਼ੱਕ ਪੈਦਾ ਹੋ ਸਕਦਾ ਹੈ।

ਉਥੇ ਹੀ ਮੁਸਲਿਮ ਕੌਂਸਲ ਆਫ ਬ੍ਰਿਟੇਨ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਾਡੀ ਸਮਝ ਹੈ ਕਿ ਪੁਲਸ ਤੇ ਸੁਰੱਖਿਆ ਬਲ ਖੁਫੀਆ ਤੇ ਸਬੂਤਾਂ ਦੀ ਜਾਂਚ ਦੇ ਆਧਾਰ 'ਤੇ ਠੀਕ ਤਰ੍ਹਾਂ ਨਾਲ ਅੱਤਵਾਦ ਦੇ ਖਿਲਾਫ ਸੰਘਰਸ਼ ਕਰਨਗੇ। ਜੇਕਰ ਅੱਤਵਾਦੀ ਗਤੀਵਿਧੀਆਂ ਦੀ ਜਾਂਚ ਕਰ ਰਹੇ ਅਧਿਕਾਰੀ ਮੁਸਲਮਾਨਾਂ ਨੂੰ ਉਨ੍ਹਾਂ ਦੀ ਪਛਾਣ ਦੇ ਆਧਾਰ 'ਤੇ ਨਿਸ਼ਾਨਾ ਬਣਾਉਣਗੇ ਤਾਂ ਇਸ ਨਾਲ ਮੁਹਿੰਮ 'ਚ ਸਿਰਫ ਅੜਿੱਕਾ ਬਣ ਸਕਦਾ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਮੁਤਾਬਕ ਪੁਲਸ 'ਚ ਜਿੰਨੇ ਵੀ ਧਾਰਮਿਕ ਨਫਰਤ ਨਾਲ ਜੁੜੇ ਅਪਰਾਧ ਹਨ, ਉਨ੍ਹਾਂ 'ਚੋਂ 52 ਫੀਸਦੀ ਮੁਸਲਮਾਨਾਂ ਦੇ ਖਿਲਾਫ ਹੁੰਦੇ ਹਨ।


author

Baljit Singh

Content Editor

Related News