ਯੂਕੇ: ਵਿਲੀਅਮ ਅਤੇ ਕੇਟ ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈਨਲ

Thursday, May 06, 2021 - 12:07 PM (IST)

ਯੂਕੇ: ਵਿਲੀਅਮ ਅਤੇ ਕੇਟ ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈਨਲ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ। ਇਸ ਸਬੰਧੀ ਕੈਮਬ੍ਰਿਜ ਦੇ ਡਿਊਕ ਅਤੇ ਡਚੇਸ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਉਹ ਹੁਣ ਯੂਟਿਊਬ 'ਤੇ ਹਨ। ਇਸ ਲਈ ਉਹਨਾਂ ਨੇ ਇਕ ਟੀਜ਼ਰ ਵੀਡੀਓ ਵੀ ਪਾਈ ਹੈ। ਇਸ ਵਿਚ ਕਈ ਸ਼ਾਹੀ ਰੁਝੇਵਿਆਂ 'ਤੇ ਜੋੜੇ ਦੀ ਕਲਿੱਪ ਵੀ ਦਿਖਾਈ ਗਈ ਹੈ, ਜਿਸ ਵਿਚ ਕੇਟ ਦੇ ਕੰਮ ਅਤੇ 2019 ਵਿਚ ਉਨ੍ਹਾਂ ਦੀ ਪਾਕਿਸਤਾਨ ਯਾਤਰਾ ਵੀ ਸ਼ਾਮਲ ਹੈ।

ਇਹ ਚੈਨਲ, ਜਿਸ ਦਾ ਨਾਮ ‘ਦਿ ਡਿਊਕ ਐਂਡ ਡਚੇਸ ਆਫ ਕੈਮਬ੍ਰਿਜ’, ਹੈ ਇਕ ਘੰਟੇ ਦੇ ਅੰਦਰ ਹੀ ਹਜ਼ਾਰਾਂ ਸਬਸਕਰਾਈਬਰ ਬਣਾ ਚੁੱਕਾ ਹੈ। ਇਹ ਨਵਾਂ ਚੈਨਲ ਸੁਸੇਕਸ ਦੀ ਡਚੇਸ ਮੇਘਨ ਦੁਆਰਾ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੇ ਬੇਟੇ ਆਰਚੀ ਦੇ ਆਪਸੀ ਸਬੰਧਾਂ ਤੋਂ ਪ੍ਰੇਰਿਤ ਹੋ ਕੇ ਬੱਚਿਆਂ ਦੀ ਇਕ ਕਿਤਾਬ ਪ੍ਰਕਾਸ਼ਿਤ ਕਰਨ ਦੇ ਐਲਾਨ ਤੋਂ 24 ਘੰਟਿਆਂ ਬਾਅਦ ਸਾਹਮਣੇ ਆਇਆ ਹੈ।


author

cherry

Content Editor

Related News