ਯੂਕੇ: ਪੁਲਸ ਨੇ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥ ਅਤੇ ਨਕਦੀ ਕੀਤੀ ਜ਼ਬਤ
Friday, Aug 06, 2021 - 05:06 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਪੁਲਸ ਨਸ਼ਿਆਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਨਸ਼ੀਲੇ ਪਦਾਰਥਾਂ ਨੂੰ ਯੂਕੇ ਦੀਆਂ ਗਲੀਆਂ ਵਿੱਚ ਪਹੁੰਚਣ ਤੋਂ ਰੋਕਣ ਲਈ ਹਰ ਸੰਭਵ ਕਾਰਵਾਈ ਕਾਰਵਾਈ ਕਰ ਰਹੀ ਹੈ। ਇਹਨਾਂ ਹੀ ਯਤਨਾਂ ਦੇ ਨਤੀਜੇ ਵਜੋਂ ਪੁਲਸ ਨੇ ਯੂਕੇ ਦੇ ਸੋਲੀਹਲ ਇਲਾਕੇ ਵਿੱਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ - ਨਵਾਜ਼ ਸ਼ਰੀਫ ਦੀ ਬ੍ਰਿਟੇਨ 'ਚ ਵੀਜ਼ਾ ਮਿਆਦ ਵਧਾਉਣ ਦੀ 'ਅਰਜ਼ੀ' ਰੱਦ
ਵੈਸਟ ਮਿਡਲੈਂਡਸ ਪੁਲਸ ਦੇ ਸੰਗਠਿਤ ਅਪਰਾਧ ਅਤੇ ਗੈਂਗ ਪੁਲਸ ਅਧਿਕਾਰੀਆਂ ਨੇ ਵੀਰਵਾਰ ਰਾਤ ਨੂੰ ਇਸ ਛਾਪੇਮਾਰੀ ਦਾ ਐਲਾਨ ਕੀਤਾ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਲੀਹਲ ਵਿੱਚ ਜਾਰੀ ਕੀਤੇ ਗਏ ਵਾਰੰਟ ਦੇ ਨਤੀਜੇ ਵਜੋਂ ਛਾਪੇਮਾਰੀ ਕਰਦਿਆਂ ਕਈ ਕਿੱਲੋ ਕਲਾਸ ਬੀ ਡਰੱਗ ਅਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਬੈਂਕ ਨੋਟਾਂ ਦੇ ਕਈ ਬੰਡਲ ਜ਼ਬਤ ਕੀਤੇ ਅਤੇ ਇਸ ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ। ਪੁਲਸ ਅਨੁਸਾਰ ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਇਸ ਤੋਂ ਵੀ ਵੱਡੇ ਪੱਧਰ 'ਤੇ ਜਾਰੀ ਰਹੇਗੀ।