ਯੂਕੇ: ਐੱਨ ਐੱਚ ਐੱਸ ਸਟਾਫ ਨੂੰ ਕਾਨੂੰਨੀ ਤੌਰ ''ਤੇ ਕੋਰੋਨਾ ਵੈਕਸੀਨ ਲਗਵਾਉਣ ਦੀ ਹੋਵੇਗੀ ਲੋੜ

Sunday, May 30, 2021 - 01:19 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਕਰਨ ਵਿੱਚ ਐੱਨ ਐੱਚ ਐੱਸ ਸਟਾਫ ਦੀ ਬਹੁਤ ਵੱਡੀ ਭੂਮਿਕਾ ਹੈ। ਹਜਾਰਾਂ ਦੀ ਗਿਣਤੀ ਵਿੱਚ ਕੋਰੋਨਾ ਮਰੀਜ ਹਸਪਤਾਲਾਂ ਵਿੱਚ ਦਾਖਲ ਹੋਏ ਹਨ, ਜਿਹਨਾਂ ਦੀ ਦੇਖਭਾਲ ਇਸ ਸਟਾਫ਼ ਦੁਆਰਾ ਕੀਤੀ ਗਈ ਹੈ। ਇਸ ਲਈ ਇੱਕ ਰਿਪੋਰਟ ਅਨੁਸਾਰ ਐੱਨ ਐੱਚ ਐੱਸ ਸਟਾਫ ਨੂੰ ਹਸਪਤਾਲਾਂ ਵਿੱਚ ਵਾਇਰਸ ਦੇ ਸੰਚਾਰ ਨੂੰ ਰੋਕਣ ਲਈ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਤਹਿਤ ਕਾਨੂੰਨੀ ਤੌਰ ‘ਤੇ ਕੋਵਿਡ ਵੈਕਸੀਨ ਲਗਵਾਉਣ ਦੀ ਜ਼ਰੂਰਤ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆਈ ਪੀ.ਐੱਮ. ਮੌਰੀਸਨ ਪਹੁੰਚੇ ਨਿਊਜ਼ੀਲੈਂਡ, ਜੈਸਿੰਡਾ ਅਰਡਰਨ ਨਾਲ ਕੀਤੀ ਮੁਲਾਕਾਤ 

ਵਾਇਰਸ ਸੰਬੰਧੀ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਹਜ਼ਾਰਾਂ ਬ੍ਰਿਟਿਸ਼ ਲੋਕਾਂ ਨੂੰ ਹਸਪਤਾਲਾਂ ਦੇ ਵਾਰਡਾਂ ਵਿੱਚ ਦਾਖਲ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਨੇ ਆਪਣਾ ਸ਼ਿਕਾਰ ਬਣਾਇਆ ਹੈ, ਜਿਸ ਨਾਲ ਲੱਗਭਗ 9,000 ਲੋਕਾਂ ਦੀ ਮੌਤ ਵੀ ਹੋਈ ਹੈ। ਹਸਪਤਾਲਾਂ ਵਿੱਚ ਵਾਇਰਸ ਦੀ ਲਾਗ ਨੂੰ ਰੋਕਣ ਲਈ ਸਰਕਾਰ ਦੁਆਰਾ ਕੇਅਰ ਹੋਮ ਕਰਮਚਾਰੀਆਂ ਨੂੰ ਟੀਕੇ ਲਗਾਉਣ ਦੇ ਨਾਲ ਡਾਕਟਰ ਅਤੇ ਨਰਸਾਂ ਨੂੰ ਵੀ ਟੀਕੇ ਲਗਵਾਉਣ ਨੂੰ ਜਰੂਰੀ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ। ਜੇਕਰ ਇਸ ਯੋਜਨਾ ਨੂੰ ਹਰੀ ਝੰਡੀ ਮਿਲਦੀ ਹੈ ਤਾਂ ਕੋਰੋਨਾ ਟੀਕਾ ਲਗਵਾਉਣਾ ਐੱਨ ਐੱਚ ਐੱਸ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਲਈ ਸ਼ਰਤ ਬਣ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਅੱਜ ਤੋਂ 11 ਦੇਸ਼ਾਂ ਦੇ ਨਾਗਰਿਕ ਸਾਊਦੀ ਅਰਬ ਲਈ ਭਰ ਸਕਣਗੇ ਉਡਾਣ, ਭਾਰਤੀਆਂ 'ਤੇ ਬੈਨ ਜਾਰੀ

ਕੋਰੋਨਾ ਅੰਕੜਿਆਂ ਦੇ ਅਨੁਸਾਰ ਕੁੱਝ ਹਸਪਤਾਲਾਂ ਵਿੱਚ ਜ਼ਿਆਦਾਤਰ ਮਰੀਜ਼ਾਂ ਦੀ ਮੌਤ ਹਸਪਤਾਲ ਵਿੱਚ ਕੋਰੋਨਾ ਪੀੜਤ ਹੋਣ ਤੋਂ ਬਾਅਦ ਹੋਈ ਹੈ। ਜਿਸਦੇ ਤਹਿਤ ਹਸਪਤਾਲ ਵਿੱਚ ਹੋਰ ਡਾਕਟਰੀ ਸਮੱਸਿਆਵਾਂ ਲਈ ਇਲਾਜ ਕਰਵਾਉਣ ਆਏ ਤਕਰੀਬਨ 8700 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਜਦਕਿ ਮਾਰਚ 2020 ਅਤੇ ਮਈ ਦੇ ਅੱਧ ਵਿਚਾਲੇ 32,000 ਤੋਂ ਵੱਧ ਲੋਕਾਂ ਨੇ ਵਾਰਡਾਂ ਵਿੱਚ ਕੋਰੋਨਾ ਵਾਇਰਸ ਦਾ ਸਾਹਮਣਾ ਕੀਤਾ ਹੈ। ਕਥਿਤ ਤੌਰ 'ਤੇ ਹਸਪਤਾਲਾਂ ਵਿੱਚ ਲਾਗ ਦੇ ਫੈਲਣ ਵਿੱਚ ਐੱਨ ਐੱਚ ਐੱਸ ਸਟਾਫ ਦੀ ਵੀ ਸ਼ਮੂਲੀਅਤ ਮੰਨੀ ਜਾ ਰਹੀ ਹੈ, ਇਸ ਲਈ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਿਹਤ ਸਟਾਫ ਨੂੰ ਕੋਰੋਨਾ ਟੀਕਾ ਲਗਾਉਣਾ ਲਾਜਮੀ ਕੀਤੇ ਜਾਣ 'ਤੇ ਵਿਚਾਰ ਹੋ ਰਿਹਾ ਹੈ। ਹਾਲਾਂਕਿ ਇਸ ਫੈਲਾਅ ਲਈ ਪੀਪੀਈ ਕਿਟਾਂ ਦੀ ਘਾਟ ਜਾਂ ਸਹੂਲਤਾਂ ਦਾ ਉਚਿਤ ਪ੍ਰਬੰਧ ਨਾ ਹੋਣਾ ਹੀ ਪ੍ਰਮੁੱਖ ਕਾਰਨ ਸੀ।ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ  ਸਿਹਤ ਸੰਭਾਲ ਕਰਮਚਾਰੀਆਂ ਵਿਚ ਕੋਵਿਡ ਟੀਕਾਕਰਨ ਦੀਆਂ ਦਰਾਂ ਘੱਟ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News