ਯੂਕੇ: ਖਿਡਾਰੀਆਂ ''ਤੇ ਨਸਲੀ ਟਿੱਪਣੀਆਂ ਕਰਨ ਵਾਲੇ ਲੋਕਾਂ ''ਤੇ ਪਾਬੰਦੀ ਲਈ ਪਟੀਸ਼ਨ ''ਤੇ ਹੋਏ ਲੱਖਾਂ ਦਸਤਖ਼ਤ

Tuesday, Jul 13, 2021 - 05:31 PM (IST)

ਯੂਕੇ: ਖਿਡਾਰੀਆਂ ''ਤੇ ਨਸਲੀ ਟਿੱਪਣੀਆਂ ਕਰਨ ਵਾਲੇ ਲੋਕਾਂ ''ਤੇ ਪਾਬੰਦੀ ਲਈ ਪਟੀਸ਼ਨ ''ਤੇ ਹੋਏ ਲੱਖਾਂ ਦਸਤਖ਼ਤ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਰੋ 2020 ਫੁੱਟਬਾਲ ਕੱਪ ਦੇ ਫਾਈਨਲ ਵਿਚ ਪੈਨਲਟੀ ਸ਼ੂਟ ਆਊਟ ਕਰਕੇ ਇਟਲੀ ਹੱਥੋਂ ਹੋਈ ਹਾਰ ਦੇ ਬਾਅਦ, ਤਿੰਨ ਪੈਨਲਟੀ ਗੋਲ ਕਰਨ ਤੋਂ ਖੁੰਝਣ ਵਾਲੇ ਤਿੰਨ ਕਾਲੇ ਮੂਲ ਦੇ ਖਿਡਾਰੀਆਂ ਨੂੰ ਕਈ ਲੋਕਾਂ ਵੱਲੋਂ ਨਸਲੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ 350,000 ਤੋਂ ਵੱਧ ਫੁੱਟਬਾਲ ਪ੍ਰੇਮੀਆਂ ਨੇ ਇਕ ਪਟੀਸ਼ਨ 'ਤੇ ਦਸਤਖ਼ਤ ਕਰਕੇ ਫੁੱਟਬਾਲਰਾਂ ਨੂੰ ਨਸਲੀ ਤੌਰ 'ਤੇ ਦੁਰਵਿਵਹਾਰ ਕਰਨ ਵਾਲੇ ਲੋਕਾਂ ਨੂੰ ਉਮਰ ਭਰ ਲਈ ਮੈਦਾਨਾਂ ਵਿਚ ਜਾਣ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਇੰਗਲੈਂਡ ਦੇ ਤਿੰਨ ਕਾਲੇ ਮੂਲ ਦੇ ਖਿਡਾਰੀ ਯੂਰੋ ਫਾਈਨਲ ਵਿਚ ਪੈਨਲਟੀ ਗੋਲ ਗੁਆਉਣ ਤੋਂ ਬਾਅਦ ਨਸਲੀ ਟ੍ਰੋਲਿੰਗ ਦਾ ਸ਼ਿਕਾਰ ਹੋਏ ਹਨ। ਇੰਗਲੈਂਡ ਟੀਮ ਦੀ ਹਾਰ ਤੋਂ ਬਾਅਦ ਹੀ ਮਾਰਕਸ ਰਾਸ਼ਫੋਰਡ, ਬੁਕਾਯੋ ਸਾਕਾ ਅਤੇ ਜੈਡਨ ਸੈਂਚੋ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੁਰਵਿਵਹਾਰ ਦੀ ਵਿਆਪਕ ਤੌਰ 'ਤੇ ਨਿੰਦਾ ਕੀਤੀ ਗਈ ਹੈ, ਜਿਸ ਵਿਚ ਪ੍ਰਧਾਨ ਮੰਤਰੀ ਅਤੇ ਡਿਊਕ ਆਫ ਕੈਮਬ੍ਰਿਜ ਸ਼ਾਮਲ ਹਨ। ਫੁੱਟਬਾਲ ਐਸੋਸੀਏਸ਼ਨ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਿੱਧੇ ਤੌਰ 'ਤੇ ਕਾਰਵਾਈ ਕਰਨ ਲਈ ਕਿਹਾ ਹੈ। ਇੰਗਲੈਂਡ ਟੀਮ ਦੇ ਹਜ਼ਾਰਾਂ ਸਮਰਥਕ ਚਾਹੁੰਦੇ ਹਨ ਕਿ ਸਰਕਾਰ ਅਤੇ ਫੁੱਟਬਾਲ ਅਧਿਕਾਰੀ ਕਾਰਵਾਈ ਕਰਕੇ ਉਨ੍ਹਾਂ ਲੋਕਾਂ 'ਤੇ ਜੀਵਨ ਭਰ ਦੀ ਪਾਬੰਦੀ ਲਗਾਉਣ, ਜੋ ਖਿਡਾਰੀਆਂ ਨੂੰ ਨਸਲੀ ਤੌਰ 'ਤੇ ਦੁਰਵਿਵਹਾਰ ਕਰਦੇ ਹਨ।

ਇਹ ਪਟੀਸ਼ਨ ਉਹਨਾਂ ਨਸਲੀਬਾਜ਼ਾਂ ਲਈ ਇੰਗਲੈਂਡ ਵਿਚ ਵਿਆਪਕ ਪਾਬੰਦੀ ਦੀ ਮੰਗ ਕਰਦੀ ਹੈ ਜੋ ਫੁੱਟਬਾਲਰਾਂ ਨੂੰ ਆਨਲਾਈਨ ਸ਼ੋਸ਼ਲ ਮੀਡੀਆ ਰਾਹੀਂ ਜਾਂ ਆਫਲਾਈਨ ਨਿਸ਼ਾਨਾ ਬਣਾਉਂਦੇ ਹਨ। ਪਾਬੰਦੀ ਲਗਾਉਣ ਦਾ ਹੁਕਮ ਵੱਧ ਤੋਂ ਵੱਧ 10 ਸਾਲਾਂ ਲਈ ਲਗਾਇਆ ਜਾ ਸਕਦਾ ਹੈ। ਇਸ ਤਹਿਤ ਫੁੱਟਬਾਲ ਕਲੱਬ ਜਾਤੀਵਾਦ ਦੇ ਸਮਰਥਕਾਂ ਨੂੰ ਕਾਲੀ ਸੂਚੀ ਵਿਚ ਪਾ ਕੇ ਉਨ੍ਹਾਂ ਨੂੰ ਸਟੇਡੀਅਮਾਂ ਵਿਚ ਦਾਖ਼ਲੇ ਤੋਂ ਇਨਕਾਰ ਕਰਦਿਆਂ ‘ਉਮਰ ਭਰ ਪਾਬੰਦੀ’ ਜਾਰੀ ਕਰਨ ਦੀ ਚੋਣ ਕਰ ਸਕਦੇ ਹਨ। ਇਹ ਸਭ ਪੁਲਸ ਜਾਂ ਅਦਾਲਤਾਂ ਦੀ ਬਜਾਏ ਕਲੱਬਾਂ ਉੱਤੇ ਨਿਰਭਰ ਕਰਦਾ ਹੈ।


author

cherry

Content Editor

Related News