ਯੂਕੇ ਨੇ ਪ੍ਰਤੀ ਦਿਨ 100,000 ਕੋਰੋਨਾ ਟੈਸਟਾਂ ਦਾ ਟੀਚਾ ਕੀਤਾ ਪੂਰਾ : ਮੈਟ ਹੈਨਕੌਕ

05/02/2020 12:16:30 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਿਹਤ ਸਕੱਤਰ ਮੈਟ ਹੈਨਕੌਕ ਨੇ ਦੱਸਿਆ ਕਿ ਯੂਕੇ ਨੇ ਪ੍ਰਤੀ ਦਿਨ 100,000 ਟੈਸਟਾਂ ਦਾ ਟੀਚਾ ਪੂਰਾ ਕਰ ਲਿਆ ਹੈ। ਡਾਉਨਿੰਗ ਸਟ੍ਰੀਟ ਦੀ ਪ੍ਰੈਸ ਬ੍ਰੀਫਿੰਗ ਦੀ ਪ੍ਰਧਾਨਗੀ ਕਰਦਿਆਂ ਮੈਟ ਹੈਨਕੌਕ ਨੇ ਇੱਕ ਮਹੱਤਵਪੂਰਣ ਪ੍ਰਾਪਤੀ ਵਜੋਂ ਇਸ ਮੀਲ ਪੱਥਰ ਦੀ ਸ਼ਲਾਘਾ ਕੀਤੀ। ਸਿਹਤ ਸਕੱਤਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 9 ਵਜੇ ਤੱਕ 24 ਘੰਟਿਆਂ ਵਿੱਚ 122,347 ਟੈਸਟ ਕੀਤੇ ਗਏ। ਕੀਤੇ ਹੋਏ ਟੈਸਟਾਂ ਦੀ ਗਿਣਤੀ ਦੇਸ਼ ਵਿਚ ਵਰਤੀਆਂ ਗਈਆਂ ਟੈਸਟ ਕਿੱਟਾਂ ਦੇ ਆਧਾਰ 'ਤੇ ਕੀਤੀ ਗਈ। ਹੈਨਕੌਕ ਨੇ ਕਿਹਾ,''ਮੈਂ ਜਾਣਦਾ ਸੀ ਕਿ ਇਹ ਵੱਡਾ ਟੀਚਾ ਸੀ ਪਰ ਬ੍ਰਿਟੇਨ ਨੂੰ ਪੈਰਾਂ 'ਤੇ ਵਾਪਸ ਲਿਆਉਣ ਅਤੇ ਵਾਇਰਸ ਦੇ ਖਾਤਮੇ ਲਈ ਟੈਸਟਿੰਗ ਬਹੁਤ ਮਹੱਤਵਪੂਰਨ ਸੀ।''

ਪੜ੍ਹੋ ਇਹ ਅਹਿਮ ਖਬਰ- ਸਾਵਧਾਨ : ਵਿਟਾਮਿਨ ਡੀ ਦੀ ਕਮੀ ਵਾਲੇ ਲੋਕਾਂ 'ਚ ਕੋਰੋਨਾ ਦਾ ਖਤਰਾ ਜ਼ਿਆਦਾ

ਉਹਨਾਂ ਨੇ ਵੀਰਵਾਰ ਨੂੰ ਡਾਉਨਿੰਗ ਸਟ੍ਰੀਟ ਦੈਨਿਕ ਪ੍ਰੈੱਸ ਬ੍ਰੀਫਿੰਗ ਦੇ ਦੌਰਾਨ ਕਿਹਾ ਕਿ ਕੁੱਲ 122,347 ਪਰੀਖਣ ਕੀਤੇ ਗਏ। ਬ੍ਰੀਫਿੰਗ ਦੇ ਦੌਰਾਨ ਸੀਨੀਅਰ ਮੰਤਰੀ ਨੇ ਇਸ ਜਾਂਚ ਟੀਚੇ ਨੂੰ ਹਾਸਲ ਕਰਨ ਲਈ ਕੋਆਰਡੀਨੇਟਡ ਸਮੂਹਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਮਹਾਮਾਰੀ ਨਾਲ 739 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 27,583 ਹੋ ਗਿਆ।ਬ੍ਰਿਟੇਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1,78,685 ਹੋ ਗਈ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਨਵੇਂ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 27,583 ਦੇ ਪਾਰ ਹੋ ਗਈ ਹੈ। ਬ੍ਰਿਟੇਨ ਨੇ ਅਪ੍ਰੈਲ ਦੇ ਅਖੀਰ ਤੱਕ ਨਿਰਧਾਰਤ ਰੋਜ਼ਾਨਾ 1 ਲੱਖ ਦੇ ਕੋਰੋਨਾਵਾਇਰਸ ਪਰੀਖਣ ਦੇ ਟੀਚੇ ਨੂੰ ਪੂਰੀ ਕਰ ਲਿਆ ਹੈ।  


 


Vandana

Content Editor

Related News