ਯੂਕੇ: ਐੱਨ.ਐੱਚ.ਐੱਸ. ਨੂੰ ਇਲਾਜ ਦੀਆਂ ਉਡੀਕ ਸੂਚੀਆਂ ਖ਼ਤਮ ਕਰਨ ਲਈ ਲੱਗ ਸਕਦੇ ਹਨ 3 ਸਾਲ

Sunday, Mar 21, 2021 - 01:00 PM (IST)

ਯੂਕੇ: ਐੱਨ.ਐੱਚ.ਐੱਸ. ਨੂੰ ਇਲਾਜ ਦੀਆਂ ਉਡੀਕ ਸੂਚੀਆਂ ਖ਼ਤਮ ਕਰਨ ਲਈ ਲੱਗ ਸਕਦੇ ਹਨ 3 ਸਾਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਕਾਰਨ ਲੇਟ ਕੀਤੇ ਗਏ ਹੋਰ ਇਲਾਜਾਂ ਦੀਆਂ ਸੂਚੀਆਂ ਨੂੰ ਖ਼ਤਮ ਕਰਨ ਲਈ ਸਿਹਤ ਵਿਭਾਗ ਨੂੰ ਤਿੰਨ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਸੰਬੰਧੀ ਰਾਇਲ ਵੋਲਵਰਹੈਂਪਟਨ ਐੱਨ ਐੱਚ ਐੱਸ ਟਰੱਸਟ ਦੇ ਮੁੱਖ ਕਾਰਜਕਾਰੀ ਪ੍ਰੋਫੈਸਰ ਡੇਵਿਡ ਲੋਫਟਨ ਅਨੁਸਾਰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵੇਲੇ ਇਲਾਜ ਦਾ ਇੰਤਜ਼ਾਰ ਕਰ ਰਹੇ ਮਰੀਜ਼ਾਂ ਦੇ ਬੈਕਲਾਗ ਨੂੰ ਸਾਫ ਕਰਨਾ ਹੁਣ ਸਿਹਤ ਵਿਭਾਗ ਦੀ ਇੱਕ ਤਰਜੀਹ ਹੈ। ਪਿਛਲੇ ਹਫ਼ਤੇ ਦੇ ਅੰਕੜਿਆਂ ਤਹਿਤ ਇੰਗਲੈਂਡ ਵਿੱਚ ਹਸਪਤਾਲਾਂ ਵਿਚ ਇਲਾਜ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ।  

ਜਨਵਰੀ ਦੇ ਅੰਤ ਵਿੱਚ ਤਕਰੀਬਨ 4.59 ਮਿਲੀਅਨ ਲੋਕ ਇਲਾਜ ਸ਼ੁਰੂ ਕਰਨ ਦੇ ਇੰਤਜ਼ਾਰ ਵਿੱਚ ਸਨ, ਜੋ ਕਿ ਅਗਸਤ 2007 ਤੋਂ ਬਾਅਦ ਦੀ ਸਭ ਤੋਂ ਵੱਡੀ ਸੰਖਿਆ ਹੈ। ਇਲਾਜ ਸ਼ੁਰੂ ਕਰਨ ਲਈ 52 ਹਫ਼ਤਿਆਂ ਤੋਂ ਵੱਧ ਉਡੀਕ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਇਸੇ ਮਹੀਨੇ ਤਕਰੀਬਨ 304,044 ਸੀ, ਜੋ ਕਿ ਜਨਵਰੀ 2020 ਵਿੱਚ 1,643 ਸੀ। ਪ੍ਰੋਫੈਸਰ ਲੋਫਟਨ ਨੇ ਦੱਸਿਆ ਕਿ ਟਰੱਸਟ, ਜੋ ਕਿ ਵੋਲਵਰਹੈਂਪਟਨ ਦਾ ਨਵਾਂ ਕਰਾਸ ਹਸਪਤਾਲ ਚਲਾਉਂਦਾ ਹੈ, ਹੁਣ ਸਧਾਰਣ ਸਰਜਰੀ ਵਰਗੀਆਂ ਸੇਵਾਵਾਂ ਨੂੰ ਆਪਣੀ ਦੂਸਰੀ ਸਾਈਟ ਸਟੈਨਫੋਰਡਸ਼ਾਇਰ ਵਿੱਚ ਬਹਾਲ ਕਰ ਰਿਹਾ ਹੈ ਪਰ ਇੰਤਜ਼ਾਰ ਸੂਚੀਆਂ ਨੂੰ ਨਿਪਟਾਉਣ ਵਿੱਚ ਸਮਾਂ ਲੱਗੇਗਾ।  

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਪਾਕਿ ਨੇ 23 ਮਾਰਚ ਤੋਂ 12 ਦੇਸ਼ਾਂ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ

ਐੱਨ ਐੱਚ ਐੱਸ ਇੰਗਲੈਂਡ ਦੇ ਅੰਕੜੇ ਦਰਸਾਉਂਦੇ ਹਨ ਕਿ ਇੱਕ ਸਾਲ ਪਹਿਲਾਂ ਦੀ ਤੁਲਨਾ ਵਿੱਚ ਜਨਵਰੀ 'ਚ ਨਿਯਮਿਤ ਇਲਾਜ ਲਈ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ 54% ਦੀ ਗਿਰਾਵਟ ਆਈ ਹੈ। ਇਸ ਮਹੀਨੇ ਦੇ ਦੌਰਾਨ ਤਕਰੀਬਨ 139,378 ਮਰੀਜ਼ ਇਲਾਜ ਲਈ ਦਾਖਲ ਹੋਏ ਹਨ, ਜਦਕਿ ਜਨਵਰੀ 2020 ਵਿੱਚ 304,888 ਮਰੀਜ਼ ਦਾਖਲ ਹੋਏ ਸਨ।


author

Vandana

Content Editor

Related News