ਪੁਰਸ਼ਾਂ ਨੂੰ ਪਤਨੀ ਨਾਲ ਨਹੀਂ ਸਗੋਂ ਦੋਸਤਾਂ ਨਾਲ ਸਮਾਂ ਬਿਤਾਉਣਾ ਪਸੰਦ : ਸਰਵੇ

Monday, Jun 10, 2019 - 02:13 PM (IST)

ਪੁਰਸ਼ਾਂ ਨੂੰ ਪਤਨੀ ਨਾਲ ਨਹੀਂ ਸਗੋਂ ਦੋਸਤਾਂ ਨਾਲ ਸਮਾਂ ਬਿਤਾਉਣਾ ਪਸੰਦ : ਸਰਵੇ

ਲੰਡਨ (ਏਜੰਸੀ)— ਬ੍ਰਿਟੇਨ ਵਿਚ ਖੋਜ ਕਰਤਾਵਾਂ ਵੱਲੋਂ ਦੋਸਤੀ 'ਤੇ ਇਕ ਸਰਵੇ ਕੀਤਾ ਗਿਆ। ਸਰਵੇ ਵਿਚ ਖੁਲਾਸਾ ਹੋਇਆ ਕਿ ਪੁਰਸ਼ਾਂ ਨੂੰ ਆਪਣੀ ਗਰਲਫਰੈਂਡ ਜਾਂ ਪਤਨੀ ਦੀ ਬਜਾਏ ਦੋਸਤਾਂ ਨਾਲ ਸਮਾਂ ਬਿਤਾਉਣਾ ਜ਼ਿਆਦਾ ਚੰਗਾ ਲੱਗਦਾ ਹੈ। ਹਾਲ ਹੀ ਵਿਚ ਹੋਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ। ਸਰਵੇ ਵਿਚ 44 ਫੀਸਦੀ ਪੁਰਸ਼ਾਂ ਨੇ ਮੰਨਿਆ ਕਿ ਉਨ੍ਹਾਂ ਦੀ ਆਪਣੀ ਪਾਰਟਨਰ ਨਾਲ ਦੋਸਤਾਂ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਹੈ। 

ਇਸ ਸਰਵੇ ਵਿਚ 1500 ਤੋਂ ਜ਼ਿਆਦਾ ਪੁਰਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 54 ਫੀਸਦੀ ਨੇ ਕਿਹਾ ਕਿ ਉਹ ਪਤਨੀ ਜਾਂ ਗਰਲਫਰੈਂਡ ਦੇ ਮੁਕਾਬਲੇ ਆਪਣੇ ਦੋਸਤਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਸਰਵੇ ਵਿਚ ਇਹ ਗੱਲ ਵੀ ਪਤਾ ਚੱਲੀ ਕਿ ਔਸਤਨ ਇਕ ਵਿਅਕਤੀ ਦੇ 5 ਦੋਸਤ ਹੁੰਦੇ ਹਨ ਜਿਨ੍ਹਾਂ ਨੂੰ ਉਹ ਹਫਤੇ ਵਿਚ ਤਿੰਨ ਵਾਰ ਮਿਲਦਾ ਹੈ। ਭਾਵੇਂਕਿ ਕੁਝ ਪੁਰਸ਼ ਤਾਂ ਰੋਜ਼ ਆਪਣੇ ਬੈਸਟ ਫਰੈਂਡ ਨੂੰ ਮਿਲਣਾ ਪਸੰਦ ਕਰਦੇ ਹਨ ਕਿਉਂਕਿ ਸਰਵੇ ਵਿਚ 37 ਫੀਸਦੀ ਪੁਰਸ਼ਾਂ ਨੇ ਸਵੀਕਾਰ ਕੀਤਾ ਕਿ ਉਹ ਰੋਜ਼ ਆਪਣੇ ਦੋਸਤਾਂ ਨਾਲ ਮਿਲਣਾ ਚਾਹੁਣਗੇ। ਸਰਵੇ ਮੁਤਾਬਕ ਔਸਤਨ 19 ਸਾਲ ਤੱਕ ਇਹ ਦੋਸਤੀ ਬਣੀ ਰਹਿੰਦੀ ਹੈ।


author

Vandana

Content Editor

Related News