ਅਪਰਾਧੀਆਂ ਖ਼ਿਲਾਫ਼ UK ਦੀ ਅਨੋਖੀ ਪਹਿਲ, 24 ਘੰਟੇ 7 ਦਿਨ ਨਜ਼ਰ ਰੱਖਣ ਲਈ ਲਾਏਗਾ GPS ਟੈਗ

Thursday, Mar 18, 2021 - 11:18 AM (IST)

ਲੰਡਨ : ਬ੍ਰਿਟੇਨ ਦੁਨੀਆ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਯੋਗ ਕਰਨ ਜਾ ਰਿਹਾ ਹੈ। ਇਸ ਤਹਿਤ ਅਪਰਾਧੀਆਂ ਨੂੰ ਜੀ.ਪੀ.ਐਸ. ਟੈਗ ਪਹਿਨਾਇਆ ਜਾਏਗਾ ਤਾਂ ਕਿ ਉਨ੍ਹਾਂ ਨੂੰ ਦੁਬਾਰਾ ਅਪਰਾਧ ਕਰਨ ਤੋਂ ਰੋਕਿਆ ਜਾ ਸਕੇ। ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਜੇਲ ਵਿਚੋਂ ਰਿਹਾਅ ਹੋਣ ਤੋਂ ਬਾਅਦ ਅਪਰਾਧੀ ਦੂਜੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਜਾਂਦੇ ਹਨ। ਬ੍ਰਿਟੇਨ ਵਿਚ ਇਸ ਤਰ੍ਹਾਂ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਅਪਰਾਧੀਆਂ ਨੂੰ ਜੀ.ਪੀ.ਐਸ. ਟੈਗ ਪਹਿਨਾਉਣ ਦਾ ਫ਼ੈਸਲਾ ਲਿਆ ਹੈ। ਨਵੇਂ ਨਿਯਮਾਂ ਮੁਤਾਬਕ ਇਕ ਸਾਲ ਜਾਂ ਉਸ ਤੋਂ ਜ਼ਿਆਦਾ ਦੀ ਸਜ਼ਾ ਪਾਉਣ ਵਾਲੇ ਅਪਰਾਧੀਆਂ ਨੂੰ ਜੀ.ਪੀ.ਐਸ. ਪਹਿਨਾਇਆ ਜਾਏਗਾ।

ਇਹ ਵੀ ਪੜ੍ਹੋ: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੇ ਬਾਹਰੋਂ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਪੁਲਸ ਨੂੰ ਸ਼ਾਤਿਰ ਅਪਰਾਧੀਆਂ ’ਤੇ 24/7 ਘੰਟੇ ਨਜ਼ਰ ਰੱਖਣ ਵਿਚ ਮਦਦ ਮਿਲੇਗੀ। ਇਕ ਵੈਬਸਾਈਟ ਦੀ ਖ਼ਬਰ ਮੁਤਾਬਕ ਮਿਨੀਸਟਰ ਫਾਰ ਕ੍ਰਾਈਮ ਐਂਡ ਪੁਲੀਸਿੰਗ ਕਿੱਟ ਮਾਲਥਸ ਨੇ ਸਕਾਈ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੀ.ਪੀ.ਐਸ. ਟੈਗ ਨਾਲ ਪੁਲਸ ਨੂੰ ਅਪਰਾਧੀਆਂ ’ਤੇ ਨਜ਼ਰ ਰੱਖਣ ਵਿਚ ਮਦਦ ਮਿਲਗੀ। ਇਸ ਦੇ 2 ਫ਼ਾਇਦੇ ਹੋਣਗੇ, ਪਹਿਲਾ ਪੁਲਸ ਅਪਰਾਧੀਆਂ ਨੂੰ ਕਿਸੇ ਦੂਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਸਕੇਗੀ। ਦੂਜਾ ਜੇਕਰ ਵਾਰਦਾਤ ਹੋ ਵੀ ਜਾਂਦੀ ਹੈ ਤਾਂ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇਗਾ। ਕਿਉਂਕਿ ਜੀ.ਪੀ.ਐਸ. ਦੀ ਮਦਦ ਨਾਲ ਪੁਲਸ ਨੂੰ ਪਤਾ ਹੋਵੇਗਾ ਕਿ ਅਪਰਾਧੀ ਕਿੱਥੇ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 35 ਲੱਖ ਲੋਕ ਪ੍ਰਭਾਵਿਤ, ਟੁੱਟਿਆ 140 ਸਾਲਾਂ ਦਾ ਰਿਕਾਰਡ

ਮੰਤਰੀ ਨੇ ਦੱਸਿਆ ਕਿ ਪੁਲਸ ਜੇਲ ਅਤੇ ਪ੍ਰੋਬੇਸ਼ਨ ਸਰਵਿਸ ਦੇ ਕਰਮਚਾਰੀਆਂ ਨਾਲ ਕੰਮ ਕਰੇਗੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਜੀ.ਪੀ.ਐਸ. ਟੈਗ ਵਾਲਾ ਅਪਰਾਧੀ ਉਸ ਖੇਤਰ ਵਿਚ ਮੌਜੂਦ ਸੀ ਜਾਂ ਨਹੀਂ, ਜਿੱਥੇ ਚੋਰੀ, ਲੁੱਟ, ਡਕੈਤੀ ਜਾਂ ਕਤਲ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿੱਟ ਮਾਲਥਸ ਮੁਤਾਬਕ ਇਸ ਨਾਲ ਸੁਰੱਖਿਆ ਕਰਮੀਆਂ ਨੂੰ ਅਪਰਾਧੀਆਂ ਨੂੰ ਫੜਨ ਲਈ ਜ਼ਰੂਰੀ ਸਬੂਤ ਮਿਲ ਸਕਦੇ ਹਨ। ਜੇਕਰ ਬ੍ਰਿਟੇਨ ਆਪਣੀ ਇਸ ਯੋਜਨਾ ਵਿਚ ਸਫ਼ਲ ਹੁੰਦਾ ਹੈ ਤਾਂ ਇਹ ਦੁਨੀਆ ਵਿਚ ਆਪਣੀ ਤਰ੍ਹਾਂ ਦਾ ਪਹਿਲਾਂ ਪ੍ਰਯੋਗ ਹੋਵੇਗਾ। ਕਿਉਂਕਿ ਅਜੇ ਤੱਕ ਕਿਸੇ ਵੀ ਦੇਸ਼ ਵਿਚ ਅਜਿਹੀ ਕੋਈ ਵਿਵਸਥਾ ਨਹੀਂ ਹੈ।

ਇਹ ਵੀ ਪੜ੍ਹੋ: ਐਸਟਰਾਜੇਨੇਕਾ ਟੀਕੇ ਨਾਲ ਜੰਮ ਰਹੇ ਖੂਨ ਦੇ ਥੱਕੇ; ਆਇਰਲੈਂਡ, ਜਰਮਨੀ, ਫਰਾਂਸ, ਇਟਲੀ ਤੇ ਸਪੇਨ ’ਚ ਲੱਗੀ ਪਾਬੰਦੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News