ਮਾਨਚੈਸਟਰ ਦੇ ਹਸਪਤਾਲ ਕੋਰੋਨਾ ਮਰੀਜ਼ਾਂ ਨਾਲ ਭਰੇ, ਬਿਸਤਰਿਆਂ ਦੀ ਘਾਟ

Monday, Oct 19, 2020 - 06:14 PM (IST)

ਮਾਨਚੈਸਟਰ ਦੇ ਹਸਪਤਾਲ ਕੋਰੋਨਾ ਮਰੀਜ਼ਾਂ ਨਾਲ ਭਰੇ, ਬਿਸਤਰਿਆਂ ਦੀ ਘਾਟ

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਯੂਕੇ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੇਸ ਫਿਰ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਦਾ ਪ੍ਰਭਾਵ ਗ੍ਰੇਟਰ ਮਾਨਚੈਸਟਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਇੱਕ ਰਿਪੋਰਟ ਮੁਤਾਬਕ, ਐੱਨ.ਐੱਚ.ਐੱਸ. ਦੇ ਇਕ ਦਸਤਾਵੇਜ਼ ਨੇ ਖੁਲਾਸਾ ਕੀਤਾ ਹੈ ਕਿ ਸ਼ਹਿਰ ਦੇ ਹਸਪਤਾਲ ਕੋਰੋਨਾਵਾਇਰਸ ਦੇ ਮਰੀਜ਼ਾਂ ਨਾਲ ਭਰ ਰਹੇ ਹਨ ਅਤੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਜਲਦੀ ਹੀ ਬਿਸਤਰਿਆਂ ਦੀ ਘਾਟ ਦਾ ਸਾਹਮਣਾ ਕਰ ਸਕਦੇ ਹਨ ਜਦਕਿ ਇਸ ਖੇਤਰ ਦੇ ਕੁਝ ਮੁੱਖ ਹਸਪਤਾਲ ਪਹਿਲਾਂ ਹੀ ਭਰੇ ਹੋਏ ਹਨ। 

ਰਿਪੋਰਟ ਮੁਤਾਬਕ, ਸਟਾਕਪੋਰਟ, ਸੈਲਫੋਰਡ ਅਤੇ ਬੋਲਟਨ ਦੇ ਹਸਪਤਾਲ ਪਹਿਲਾਂ ਹੀ ਸ਼ੁੱਕਰਵਾਰ ਤੱਕ ਭਰ ਗਏ ਸਨ ਤੇ ਉੱਥੇ ਲਾਗ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਵਾਧੂ ਬਿਸਤਰੇ ਨਹੀਂ ਬਚੇ। ਇਸਦੇ ਨਾਲ ਹੀ ਖੇਤਰ ਦੇ 12 ਹਸਪਤਾਲਾਂ ਵਿੱਚ ਉਪਲਬਧ 257 ਗੰਭੀਰ ਦੇਖਭਾਲ ਦੇ ਬਿਸਤਰਿਆਂ ਵਿੱਚੋਂ ਕੁੱਲ 211 ਪਹਿਲਾਂ ਹੀ ਕੋਰੋਨਾਵਾਇਰਸ ਨਾਲ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਵਿਅਕਤੀਆਂ ਦੁਆਰਾ ਵਰਤੇ ਜਾ ਰਹੇ ਹਨ। ਗ੍ਰੇਟਰ ਮੈਨਚੇਸਟਰ ਦੇ ਹਸਪਤਾਲਾਂ ਨੇ ਇਸ ਦਸਤਾਵੇਜ਼ ਦੇ ਬਣਨ ਤੋਂ 24 ਘੰਟੇ ਪਹਿਲਾਂ ਸ਼ੱਕੀ ਜਾਂ ਕੋਵਿਡ-19 ਦੀ ਪੁਸ਼ਟੀ ਵਾਲੇ 110 ਨਵੇਂ ਮਰੀਜ਼ਾਂ ਨੂੰ ਦਾਖਲ ਕੀਤਾ ਹੈ। ਹੁਣ ਇਹ ਵੀ ਡਰ ਹੈ ਕਿ ਖਿੱਤੇ ਵਿਚ ਲਿਵਰਪੂਲ ਦੇ ਹਸਪਤਾਲਾਂ ਵਾਂਗ ਮਰੀਜ਼ਾਂ ਦੇ ਗਿਣਤੀ ਵਿੱਚ ਲੋੜ ਤੋਂ ਜ਼ਿਆਦਾ ਵਾਧਾ ਨਾ ਹੋ ਜਾਵੇ।


author

Vandana

Content Editor

Related News