ਪਸ਼ੂਆਂ ਦੇ ਬੱਚਿਆਂ ਦੀਆਂ ਤਸਵੀਰਾਂ ਦੇਖਣ ਨਾਲ ਘੱਟ ਸਕਦੀ ਹੈ ਮਾਂਸ ਖਾਣ ਦੀ ਇੱਛਾ

Monday, Aug 06, 2018 - 05:59 PM (IST)

ਪਸ਼ੂਆਂ ਦੇ ਬੱਚਿਆਂ ਦੀਆਂ ਤਸਵੀਰਾਂ ਦੇਖਣ ਨਾਲ ਘੱਟ ਸਕਦੀ ਹੈ ਮਾਂਸ ਖਾਣ ਦੀ ਇੱਛਾ

ਲੰਡਨ (ਭਾਸ਼ਾ)— ਪਸ਼ੂਆਂ ਦੇ ਬੱਚਿਆਂ ਦੀਆਂ ਤਸਵੀਰਾਂ ਦੇਖਣ ਨਾਲ ਲੋਕਾਂ ਦੀ ਮਾਂਸ ਖਾਣ ਦੀ ਇੱਛਾ ਘੱਟ ਸਕਦੀ ਹੈ। ਬ੍ਰਿਟੇਨ ਵਿਚ ਹੋਏ ਇਕ ਨਵੇਂ ਅਧਿਐਨ ਵਿਚ ਪਾਇਆ ਗਿਆ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ 'ਤੇ ਅਜਿਹੀਆਂ ਤਸਵੀਰਾਂ ਦਾ ਅਸਰ ਜ਼ਿਆਦਾ ਹੁੰਦਾ ਹੈ। ਪਸ਼ੂ ਅਧਿਕਾਰ ਸਮੂਹ ਇਸ ਲਈ ਅਕਸਰ ਮੇਮਣਿਆਂ ਅਤੇ ਵੱਛਿਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਦੇ ਹਨ ਪਰ ਇਸ ਗੱਲ ਦੇ ਜ਼ਿਆਦਾ ਸਬੂਤ ਨਹੀਂ ਸਨ ਕਿ ਉਨ੍ਹਾਂ ਦੀ ਮੁਹਿੰਮ ਦਾ ਕੀ ਅਸਰ ਪੈਂਦਾ ਹੈ।

ਬ੍ਰਿਟੇਨ ਵਿਚ ਲੰਕਾਸਟਰ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਕਾਲੇਜ ਆਫ ਲੰਡਨ ਦੇ ਮਨੋਵਿਗਿਆਨੀਆਂ ਨੇ ਔਰਤਾਂ ਅਤੇ ਪੁਰਸ਼ਾਂ ਨੂੰ ਵੱਛਿਆਂ, ਕੰਗਾਰੂਆਂ ਦੇ ਬੱਚਿਆਂ, ਸੂਰਾਂ ਦੇ ਬੱਚਿਆਂ ਅਤੇ ਮੇਮਣਿਆਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਇਹ ਜਾਂਚ ਕੀਤੀ ਕਿ ਕੀ ਇਸ ਨਾਲ ਮਾਂਸ ਖਾਣ ਦੀ ਉਨ੍ਹਾਂ ਦੀ ਇੱਛਾ 'ਤੇ ਕੋਈ ਅਸਰ ਪਿਆ ਜਾਂ ਨਹੀਂ। ਸ਼ੋਧ ਕਰਤਾਵਾਂ ਨੇ ਕਿਹਾ,''ਅਸੀਂ ਪਾਇਆ ਕਿ ਪੁਰਸ਼ਾਂ ਅਤੇ ਔਰਤਾਂ ਦੋਹਾਂ ਨੂੰ ਪਸ਼ੂਆਂ ਦੇ ਬੱਚੇ ਬਹੁਤ ਪਿਆਰੇ ਲੱਗੇ ਅਤੇ ਉਨ੍ਹਾਂ ਵਿਚ ਬੱਚਿਆਂ ਪ੍ਰਤੀ ਪਿਆਰ ਦੀ ਭਾਵਨਾ ਆਈ।'' ਹਾਲਾਂਕਿ ਪੁਰਸ਼ਾਂ ਅਤੇ ਔਰਤਾਂ ਵਿਚ ਇਹ ਸਕਰਾਤਮਕ ਭਾਵਨਾਵਾਂ ਵੱਖ-ਵੱਖ ਤਰੀਕੇ ਨਾਲ ਆਈਆਂ। ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦੀ ਮਾਂਸ ਖਾਣ ਦੀ ਇੱਛਾ 'ਤੇ ਘੱਟ ਅਸਰ ਪਿਆ। ਲੰਕਾਸਟਰ ਯੂਨੀਵਰਸਿਟੀ ਦੀ ਜਾਰੇਡ ਪਿਆਜ਼ਾ ਨੇ ਦੱਸਿਆ ਕਿ ਅਜਿਹਾ ਇਸ ਲਈ ਹੋ ਸਕਦਾ ਹੈ ਕਿ ਅੱਜ ਵੀ ਔਰਤਾਂ ਦੀ ਭੂਮਿਕਾ ਦੇਖਭਾਲ ਕਰਨ ਵਾਲੀ ਹੁੰਦੀ ਹੈ। ਉਸ ਨੇ ਦੱਸਿਆ ਕਿ ਸ਼ੋਧ ਵਿਚ ਪਤਾ ਚੱਲਿਆ ਕਿ ਔਰਤਾਂ ਦਾ ਬੱਚਿਆਂ ਪ੍ਰਤੀ ਭਾਵਾਤਮਕ ਲਗਾਵ ਜ਼ਿਆਦਾ ਹੁੰਦਾ ਹੈ ਅਤੇ ਉਨ੍ਹਾਂ ਵਿਚ ਪਸ਼ੂਆਂ ਦੇ ਬੱਚਿਆਂ ਦੇ ਪ੍ਰਤੀ ਹਮਦਰਦੀ ਪੈਦਾ ਹੋ ਜਾਂਦੀ ਹੈ।


Related News